ਜਾਨ ਅਬ੍ਰਾਹਮ ਤੇ ਦਿਵਿਆ ਖੋਸਲਾ ਦਾ ਗੀਤ ‘ਮੇਰੀ ਜ਼ਿੰਦਗੀ ਹੈ ਤੂ’ ਰਿਲੀਜ਼ (ਵੀਡੀਓ)

10/29/2021 12:08:32 PM

ਮੁੰਬਈ (ਬਿਊਰੋ)– ਮਿਲਾਪ ਮਿਲਨ ਝਾਵੇਰੀ ਦੀ ‘ਸਤਿਅਾਮੇਵ ਜਯਤੇ 2’ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਪਹਿਲਾ ਗਾਣਾ ‘ਮੇਰੀ ਜ਼ਿੰਦਗੀ ਹੈ ਤੂ’ ਜਾਰੀ ਕੀਤਾ ਹੈ। ਗਾਣੇ ਦਾ ਮੁੱਖ ਆਕਰਸ਼ਨ ਜਾਨ ਤੇ ਦਿਵਿਆ ਵਿਚਾਲੇ ਖੂਬਸੂਰਤ ਕੈਮਿਸਟਰੀ ਹੈ। ਇਹ ਗਾਣਾ ਜ਼ੁਬਿਨ ਨੌਟਿਆਲ ਤੇ ਨੀਤੀ ਮੋਹਨ ਨੇ ਗਾਇਆ ਹੈ।

ਇਸ ਨੂੰ ਕਾਮਦੇਵ ਮੁੰਤਸ਼ਿਰ ਨੇ ਲਿਖਿਆ ਹੈ। ਜਾਨ ਅਬ੍ਰਾਹਮ ਕਹਿੰਦੇ ਹਨ, ‘ਇਹ ਗਾਣਾ ਤੁਹਾਡੇ ਦਿਲ ਨੂੰ ਛੂਹ ਜਾਂਦਾ ਹੈ। ਜਦੋਂ ਮੈਂ ਇਸ ਨੂੰ ਪਹਿਲੀ ਵਾਰ ਸੁਣਿਆ ਤਾਂ ਮੈਨੂੰ ਤੁਰੰਤ ਹੀ ਇਸ ਗਾਣੇ ਨਾਲ ਪਿਆਰ ਹੋ ਗਿਆ। ਇਸ ਦੀ ਸ਼ੂਟਿੰਗ ਦੌਰਾਨ ਵੀ ਮੈਂ ਸੈੱਟ ’ਤੇ ਦਿਵਿਆ ਦੇ ਨਾਲ ਚੰਗਾ ਸਮਾਂ ਗੁਜ਼ਾਰਿਆ।’

ਇਹ ਖ਼ਬਰ ਵੀ ਪੜ੍ਹੋ : ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕਾਨੂੰਨੀ ਟੀਮ ਨਾਲ ਹੱਸਦੇ ਦਿਸੇ ਸ਼ਾਹਰੁਖ, ਘਰ ਦੇ ਬਾਹਰ ਲੱਗੀ ਲੋਕਾਂ ਦੀ ਭੀੜ

ਉਥੇ ਹੀ ਦਿਵਿਆ ਖੋਸਲਾ ਕੁਮਾਰ ਨੇ ਕਿਹਾ, ‘ਮੇਰੀ ਜ਼ਿੰਦਗੀ ਹੈ ਤੂ’ ਇਕ ਅਜਿਹਾ ਗੀਤ ਹੈ, ਜੋ ਸ਼ੁਧ ਰੋਮਾਂਸ ਹੈ ਤੇ ਹਰ ਤਰ੍ਹਾਂ ਪਿਆਰ ਨਾਲ ਭਰਿਆ ਹੈ। ਇਹ ਮੇਰੇ ਦੁਆਰਾ ਸ਼ੂਟ ਕੀਤੇ ਗਏ ਸਭ ਤੋਂ ਭਾਵੁਕ ਤੇ ਰੋਮਾਂਟਿਕ ਨੰਬਰਾਂ ’ਚੋਂ ਇਕ ਹੈ ਤੇ ਇਹ ਯਕੀਨੀ ਰੂਪ ਨਾਲ ਤੁਹਾਡੇ ਦਿਲ-ਦਿਮਾਗ ’ਤੇ ਛਾਅ ਜਾਵੇਗਾ।’

ਨਿਰਦੇਸ਼ਕ ਮਿਲਾਪ ਝਾਵੇਰੀ ਕਹਿੰਦੇ ਹਨ, ‘ਮੇਰੀ ਜ਼ਿੰਦਗੀ ਹੈ ਤੂ’ ’ਚ ਜਾਨ ਤੇ ਦਿਵਿਆ ਦੀ ਸਕ੍ਰੀਨ ਹਾਜ਼ਰੀ ਦੇਖਣਾ ਕਾਬਿਲ-ਏ-ਤਾਰੀਫ਼ ਹੈ। ਇਹ ਉਨ੍ਹਾਂ ਦੇ ਕਿਰਦਾਰਾਂ ਦੇ ਪਿਆਰ ਨੂੰ ਦਰਸਾਉਣ ਲਈ ਇਕਦਮ ਠੀਕ ਰੋਮਾਂਟਿਕ ਟਰੈਕ ਹੈ। ਫ਼ਿਲਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News