‘ਮਹਿਮਾ ਰਵਿਦਾਸ ਗੁਰੂ ਦੀ’ ਗੀਤ ਤੁਹਾਨੂੰ ਵੀ ਕਰ ਦੇਵੇਗਾ ਮੰਤਰ ਮੁਗਧ, ਦੇਖੋ ਵੀਡੀਓ

02/22/2024 12:04:32 PM

ਐਂਟਰਟੇਨਮੈਂਟ ਡੈਸਕ– ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੌਨੀ ਮਹੇ ਤੇ ਰਮੇਸ਼ ਮਹੇ ਵਲੋਂ ਨਵਾਂ ਧਾਰਮਿਕ ਗੀਤ ‘ਮਹਿਮਾ ਰਵਿਦਾਸ ਗੁਰੂ ਦੀ’ ਰਿਲੀਜ਼ ਕੀਤਾ ਗਿਆ ਹੈ। ਇਹ ਧਾਰਮਿਕ ਗੀਤ ਤੁਹਾਨੂੰ ਮੰਤਰ ਮੁਗਧ ਕਰ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਇਸ ਧਾਰਮਿਕ ਗੀਤ ਨੂੰ ਯੂ. ਐੱਸ. ਬੀਟਸ ਡਿਵੋਸ਼ਨਲ ਵਲੋਂ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 22 ਹਜ਼ਾਰ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ।

ਗੀਤ ਨੂੰ ਜੌਨੀ ਮਹੇ ਤੇ ਰਮੇਸ਼ ਮਹੇ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਦੇ ਬੋਲ ਲੇਟ ਕਸਤੂਰੀ ਲਾਲ ਕੋਮਲ ਵਲੋਂ ਲਿਖੇ ਗਏ ਹਨ, ਜਦਕਿ ਇਸ ਨੂੰ ਸੰਗੀਤ ਅਮਰ ਵਲੋਂ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਮਹਿਮਾ ਰਵਿਦਾਸ ਗੁਰੂ ਦੀ’ ਧਾਰਮਿਕ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News