ਬਾਕੀ ਸਪਾਈਡਰਮੈਨਜ਼ ਨਾਲੋਂ ਬੇਹੱਦ ਵੱਖਰਾ ਹੈ ਭਾਰਤੀ ਸਪਾਈਡਰਮੈਨ ਪਵਿੱਤਰ ਪ੍ਰਭਾਕਰ
Wednesday, May 24, 2023 - 10:35 AM (IST)
ਮੁੰਬਈ (ਬਿਊਰੋ)– ਦੁਨੀਆ ਭਰ ਦੇ ਦਰਸ਼ਕ ‘ਸਪਾਈਡਰਮੈਨ : ਐਕ੍ਰਾਸ ਦਿ ਸਪਾਈਡਰਵਰਸ’ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਪ੍ਰਸ਼ੰਸਕਾਂ ਦਾ ਉਤਸ਼ਾਹ ਵੀ ਸਿਖਰਾਂ ’ਤੇ ਹੈ।
ਇਹ ਫ਼ਿਲਮ ਭਾਰਤ ਦੇ ਪਹਿਲੇ ‘ਸਪਾਈਡਰਮੈਨ’ ਪਵਿੱਤਰ ਪ੍ਰਭਾਕਰ ਨੂੰ ਪੇਸ਼ ਕਰੇਗੀ। ਇਸ ’ਚ ਕ੍ਰਿਕਟਰ ਸ਼ੁਭਮਨ ਗਿੱਲ ਉਸ ਲਈ ਹਿੰਦੀ ਤੇ ਅੰਗਰੇਜ਼ੀ ’ਚ ਆਵਾਜ਼ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਅਕਸ਼ੈ ਕੁਮਾਰ ਨੇ ਭਗਵਾਨ ਕੇਦਾਰਨਾਥ ਦੇ ਕੀਤੇ ਦਰਸ਼ਨ
ਡਾਇਰੈਕਟਰ ਕੈਂਪ ਪਾਵਰਜ਼ ਨੇ ਦੱਸਿਆ ਕਿ ਕਿਵੇਂ ਪਵਿੱਤਰ ਪ੍ਰਭਾਕਰ ਮਲਟੀਵਰਸ ’ਚ ਦੂਜੇ ਸਪਾਈਡਰਮੈਨਜ਼ ਤੋਂ ਵੱਖਰਾ ਹੈ। ਪਵਿੱਤਰ ਦੀਆਂ ਸ਼ਕਤੀਆਂ ਜਾਦੂ ਰਾਹੀਂ ਆਈਆਂ ਹਨ, ਇਸ ਲਈ ਉਹ ਹੋਰ ਬਹੁਤ ਸਾਰੇ ਸਪਾਈਡਰਮੈਨਜ਼ ਤੋਂ ਵੱਖਰਾ ਹੈ, ਜਿਸ ਨੂੰ ਰੇਡੀਓਐਕਟਿਵ ਮੱਕੜੀ ਨੇ ਕੱਟ ਲਿਆ ਸੀ।
ਸੋਨੀ ਪਿਕਚਰਜ਼ ਐਂਟਰਟੇਨਮੈਂਟ ਇੰਡੀਆ ਇਸ ਨੂੰ 1 ਜੂਨ, 2023 ਨੂੰ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਪੰਜਾਬੀ ਤੇ ਬੰਗਾਲੀ ’ਚ ਸਿਨੇਮਾਘਰਾਂ ’ਚ ਰਿਲੀਜ਼ ਕਰੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।