...ਤਾਂ ਇਸ ਅਰਬਪਤੀ ਨਾਲ ਹੋਵੇਗਾ ਆਸਿਨ ਦਾ ਵਿਆਹ (ਦੇਖੋ ਤਸਵੀਰਾਂ)

Monday, Aug 10, 2015 - 10:52 PM (IST)

...ਤਾਂ ਇਸ ਅਰਬਪਤੀ ਨਾਲ ਹੋਵੇਗਾ ਆਸਿਨ ਦਾ ਵਿਆਹ (ਦੇਖੋ ਤਸਵੀਰਾਂ)
ਮੁੰਬਈ- ਬਾਲੀਵੁੱਡ ਅਭਿਨੇਤਰੀ ਆਸਿਨ ਨੂੰ ਆਪਣਾ ਜੀਵਨਸਾਥੀ ਮਿਲ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਆਸਿਨ ਦੀ ਪ੍ਰੇਮ ਕਹਾਣੀ ਬਹੁਤ ਹੀ ਫ਼ਿਲਮੀ ਰਹੀ ਹੈ। ਜੀ ਹਾਂ, ਜਿਸ ਤਰ੍ਹਾਂ ਫ਼ਿਲਮ ''ਗਜਨੀ'' ''ਚ ਆਸਿਨ ਨੂੰ ਇਕ ਬਹੁਤ ਵੱਡੇ ਮੋਬਾਈਲ ਕੰਪਨੀ ਦੇ ਮਾਲਕ ਨਾਲ ਪਿਆਰ ਹੋਇਆ ਸੀ, ਉਸੇ ਤਰ੍ਹਾ ਉਸ ਨਾਲ ਅਸਲ ਜ਼ਿੰਦਗੀ ''ਚ ਵੀ ਹੋਇਆ ਹੈ। ਸੂਤਰਾਂ ਮੁਤਾਬਕ ਆਸਿਨ ਇਕ ਬਹੁਤ ਵੱਡੇ ਬਿਜ਼ਨੈੱਸਮੈਨ ਰਾਹੁਲ ਸ਼ਰਮਾ ਨੂੰ ਪਿਆਰ ਕਰਦੀ ਹੈ। ਹੁਣ ਤੱਕ ਉਨ੍ਹਾਂ ਨੇ ਆਪਣੇ ਇਸ ਰਿਸ਼ਤੇ ਨੂੰ ਲੁਕਾ ਕੇ ਰੱਖਿਆ ਸੀ।
ਅਭਿਨੇਤਾ ਅਕਸ਼ੇ ਕੁਮਾਰ ਨੇ ਆਸਿਨ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਅਕਸ਼ੇ ਰਾਹੁਲ ਦੇ ਬਹੁਤ ਚੰਗੇ ਦੋਸਤ ਹਨ ਅਤੇ ਉਨ੍ਹਾਂ ਨੇ ਆਸਿਨ ਨੂੰ ਰਾਹੁਲ ਨਾਲ ਮਿਲਵਾਇਆ। ਆਸਿਨ ਆਪਣੀ ਆਉਣ ਵਾਲੀ ਫ਼ਿਲਮ ''ਆਲ ਇਜ਼ ਵੈੱਲ'' ਦੇ ਰਿਲੀਜ਼ ਹੋਣ ਤੋਂ ਬਾਅਦ ਵਿਆਹ ਕਰਵਾ ਸਕਦੀ ਹੈ। ਉਮੇਸ਼ ਸ਼ੁਕਲਾ ਵਲੋਂ ਨਿਰਦੇਸ਼ਿਤ ਫ਼ਿਲਮ ''ਆਲ ਇਜ਼ ਵੈੱਲ'' 21 ਅਗਸਤ ਨੂੰ ਰਿਲੀਜ਼ ਹੋਵੇਗੀ ਅਤੇ ਇਸ ਫ਼ਿਲਮ ''ਚ ਆਸੀਨ ਨਾਲ ਅਭਿਸ਼ੇਕ ਬੱਚਨ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।

Related News