80 ਦੇ ਦਹਾਕੇ ਦੀ ਪ੍ਰਸਿੱਧ ਅਦਾਕਾਰਾ ਮੀਨਾਕਸ਼ੀ ਦੇ ਦਿਹਾਂਤ ਦੀ ਉੱਡੀ ਅਫਵਾਹ

Tuesday, May 04, 2021 - 02:27 PM (IST)

ਮੁੰਬਈ (ਬਿਊਰੋ) - ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਵਾਇਰਸ ਨਾਲ ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜਦੋਂਕਿ ਲੱਖਾਂ ਲੋਕ ਇਸ ਵਾਇਰਸ ਨਾਲ ਪੀੜਤ ਹਨ। ਕੋਰੋਨਾ ਕਾਰਨ ਹੁਣ ਤੱਕ ਕਈ ਸੈਲੀਬ੍ਰਿਟੀਜ਼ ਵੀ ਆਪਣੀ ਜਾਨ ਗੁਆ ਚੁੱਕੇ ਹਨ। ਇਸੇ ਦੌਰਾਨ 80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮੀਨਾਕਸ਼ੀ ਸ਼ੇਸ਼ਾਧਰੀ ਦੇ ਦਿਹਾਂਤ ਦੀ ਅਫਵਾਹ ਉੱਡੀ, ਜਿਸ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਪਰ ਅਦਾਕਾਰਾ ਨੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ ਅਤੇ ਉਹ ਸਹੀ ਸਲਾਮਤ ਹੈ। ਉਸ ਨੇ ਆਪਣੀ ਇਹ ਤਸਵੀਰ ਸਾਂਝੀ ਕਰਕੇ ਮੌਤ ਦੀਆਂ ਅਫਵਾਹਾਂ 'ਤੇ ਪੂਰਨ ਤੌਰ 'ਤੇ ਵਿਰਾਮ ਲਗਾ ਦਿੱਤਾ ਹੈ।

 
 
 
 
 
 
 
 
 
 
 
 
 
 
 
 

A post shared by Meenakshi Seshadri (@meenakshiseshadriofficial)


ਦੱਸ ਦਈਏ ਕਿ ਮੀਨਾਕਸ਼ੀ ਦੇ ਚਿਹਰੇ 'ਤੇ ਉਮਰ ਦਾ ਅਸਰ ਤਾਂ ਨਜ਼ਰ ਆ ਰਿਹਾ ਸੀ ਪਰ ਉਸ ਦੀ ਫਿਟਨੈੱਸ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ, ਜਿਵੇਂ ਪਹਿਲਾਂ ਹੋਇਆ ਕਰਦੀ ਸੀ। ਇਸ ਤਸਵੀਰ 'ਚ ਮੀਨਾਕਸ਼ੀ ਨੇ ਰੈੱਡ ਕਲਰ ਦਾ ਕੁੜਤਾ ਪਾਇਆ ਹੋਇਆ ਹੈ। 
ਦੱਸਣਯੋਗ ਹੈ ਕਿ ਮੀਨਾਕਸ਼ੀ ਸ਼ੇਸ਼ਾਧਰੀ ਨੇ 80-90 ਦੇ ਦਹਾਕੇ 'ਚ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਮੀਨਾਕਸ਼ੀ ਨੇ ਫ਼ਿਲਮ 'ਪੇਂਟਰ ਬਾਬੂ' ਨਾਲ 1983 'ਚ ਫ਼ਿਲਮ ਜਗਤ 'ਚ ਡੈਬਿਊ ਕੀਤਾ ਸੀ। ਸਾਲ 1985 'ਚ ਹਰੀਸ਼ ਮੈਸੂਰ ਨਾਮ ਦੇ ਇਕ ਨਿਵੇਸ਼ ਸ਼ਾਹੂਕਾਰ ਨਾਲ ਵਿਆਹ ਕਰਵਾ ਕੇ ਮੀਨਾਕਸ਼ੀ ਅਮਰੀਕਾ 'ਚ ਹੀ ਸੈਟਲ ਹੋ ਗਈ ਸੀ। ਉਸ ਦੀ ਇਕ ਧੀ ਤੇ ਇਕ ਪੁੱਤਰ ਹੈ। 


sunita

Content Editor

Related News