ਐੱਮ. ਸੀ. ਸਟੈਨ ਤੋਂ ‘ਬਿੱਗ ਬੌਸ’ ਦੇ ਮੇਕਰਜ਼ ਪ੍ਰੇਸ਼ਾਨ, ਸਲਮਾਨ ਖ਼ਾਨ ਨੇ ਖੋਲ੍ਹਿਆ ਗੇਟ, 2 ਕਰੋੜ ਦੇ ਕੇ ਬਾਹਰ ਹੋਵੇਗਾ ਰੈਪਰ!

Saturday, Dec 10, 2022 - 12:00 PM (IST)

ਐੱਮ. ਸੀ. ਸਟੈਨ ਤੋਂ ‘ਬਿੱਗ ਬੌਸ’ ਦੇ ਮੇਕਰਜ਼ ਪ੍ਰੇਸ਼ਾਨ, ਸਲਮਾਨ ਖ਼ਾਨ ਨੇ ਖੋਲ੍ਹਿਆ ਗੇਟ, 2 ਕਰੋੜ ਦੇ ਕੇ ਬਾਹਰ ਹੋਵੇਗਾ ਰੈਪਰ!

ਮੁੰਬਈ (ਬਿਊਰੋ)– ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੀ ਖੇਡ ਹੀ ਕੁਝ ਅਜਿਹੀ ਹੈ, ਜੋ ਵੱਡੇ ਤੋਂ ਵੱਡੇ ਸਟਾਰ ਨੂੰ ਤੋੜ ਦਿੰਦੀ ਹੈ। ਮਸ਼ਹੂਰ ਰੈਪਰ ਐੱਮ. ਸੀ. ਸਟੈਨ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। 9 ਹਫ਼ਤਿਆਂ ਤੋਂ ਉਹ ‘ਬਿੱਗ ਬੌਸ’ ਘਰ ਦੇ ਕੈਦ ’ਚ ਹਨ। ਉਨ੍ਹਾਂ ਦੇ ਇਸ ਸਫਰ ’ਚ ਕਈ ਵਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਪਰ ਹੁਣ ਐੱਮ. ਸੀ. ਸਟੈਨ ਸ਼ੋਅ ਛੱਡਣਾ ਚਾਹੁੰਦੇ ਹਨ। ਉਹ ਸ਼ੋਅ ਛੱਡ ਕੇ ਘਰ ਜਾਣ ਦੇ ਮੂਡ ’ਚ ਹਨ।

ਪਿਛਲੇ ਕਈ ਦਿਨਾਂ ਤੋਂ ਐੱਮ. ਸੀ. ਸਟੈਨ ਠੀਕ ਮਹਿਸੂਸ ਨਹੀਂ ਕਰ ਰਹੇ ਹਨ। ਉਹ ਘੱਟ ਗੱਲ ਕਰਦੇ ਹਨ। ਵਾਰ-ਵਾਰ ਘਰ ਜਾਣ ਦੀ ਗੱਲ ਕਰਦੇ ਹਨ। ਗੁਆਚੇ ਹੋਏ ਰਹਿੰਦੇ ਹਨ। ਸਟੈਨ ਦਾ ਇਹ ਹਾਲ ਦੇਖ ਕੇ ਇਸ ‘ਵੀਕੈਂਡ ਕਾ ਵਾਰ’ ਸਲਮਾਨ ਖ਼ਾਨ ਨੇ ਵੀ ਉਨ੍ਹਾਂ ਨਾਲ ਗੱਲ ਕਰਨ ਦਾ ਮਨ ਬਣਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੀਡੀਆ ਨਾਲ ਸ਼ਹਿਨਾਜ਼ ਗਿੱਲ ਦਾ ਮਾੜਾ ਰਵੱਈਆ, ਲੋਕਾਂ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ

ਸਲਮਾਨ ਖ਼ਾਨ ਪ੍ਰੋਮੋ ’ਚ ਐੱਮ. ਸੀ. ਸਟੈਨ ਨੂੰ ਪੁੱਛਦੇ ਹਨ, ‘‘ਤੂੰ ਇਥੇ ਕੀ ਸੋਚ ਕੇ ਆਇਆ ਸੀ? ਤੁਹਾਡੇ ਬਾਹਰ ਬਹੁਤ ਸਾਰੇ ਪ੍ਰਸ਼ੰਸਕ ਹਨ। ਉਹ ਤੈਨੂੰ ਭਗੌੜਾ ਕਹਿਣਗੇ ਤਾਂ ਕੀ ਚੰਗਾ ਲੱਗੇਗਾ। ਸਟੈਨ ਜੇਕਰ ਜਾਣਾ ਹੈ ਤਾਂ ਚਲੇ ਜਾਓ। ਗੇਟ ਖੋਲ੍ਹ ਰਹੇ ਹਾਂ ਅਸੀਂ।’’

ਉਥੇ ਆਪਣਾ ਪੱਖ ਸਾਹਮਣੇ ਰੱਖਦਿਆਂ ਐੱਮ. ਸੀ. ਸਟੈਨ ਕਹਿੰਦੇ ਹਨ, ‘‘ਮੇਰਾ ਮਨ ਸਹੀ ’ਚ ਨਹੀਂ ਲੱਗ ਰਿਹਾ ਹੁਣ।’’ ਪ੍ਰੋਮੋ ’ਚ ਐੱਮ. ਸੀ. ਸਟੈਨ ਨੂੰ ਲਿਵਿੰਗ ਰੂਮ ਛੱਡ ਕੇ ਮੇਨ ਗੇਟ ਵੱਲ ਜਾਂਦੇ ਦਿਖਾਇਆ ਗਿਆ ਹੈ। ਉਥੇ ਸਟੈਨ ਦੇ ਦੋਸਤ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਹੁਣ ਕੀ ਅਸਲ ’ਚ ਸਟੈਨ ਸ਼ੋਅ ਤੋਂ ਬਾਹਰ ਹੋ ਜਾਣਗੇ? ਜਾਂ ਸਲਮਾਨ ਖ਼ਾਨ ਨੇ ਸਟੈਨ ਨੂੰ ਸ਼ੀਸ਼ਾ ਦਿਖਾਉਣ ਲਈ ਮੇਨ ਗੇਟ ਖੋਲ੍ਹਿਆ? ਇਹ ਸਸਪੈਂਸ ਤਾਂ ਐਪੀਸੋਡ ਪ੍ਰਸਾਰਿਤ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ ਇਕ ਨਿਯਮ ਹੈ, ਇਥੇ ਤੁਸੀਂ ਆਉਂਦੇ ਆਪਣੀ ਮਰਜ਼ੀ ਨਾਲ ਹੋ ਪਰ ਜਾਂਦੇ ਪ੍ਰਸ਼ੰਸਕਾਂ ਦੀ ਜਾਂ ‘ਬਿੱਗ ਬੌਸ’ ਦੀ ਮਰਜ਼ੀ ਨਾਲ। ਆਪਣੀ ਮਰਜ਼ੀ ਨਾਲ ਵਾਕਆਊਟ ਕਰਨ ’ਤੇ ਜੁਰਮਾਨਾ ਭਰਨਾ ਪੈਂਦਾ ਹੈ। ਪਿਛਲੇ ਇਕ ਐਪੀਸੋਡ ’ਚ ਸਟੈਨ ਨੇ ਇਸ ਦਾ ਜ਼ਿਕਰ ਵੀ ਕੀਤਾ ਸੀ। ਸਟੈਨ ਨੇ ‘ਬਿੱਗ ਬੌਸ’ ਸ਼ੋਅ ਛੱਡਣ ਦੀ ਗੁਜ਼ਾਰਿਸ਼ ਕੀਤੀ ਸੀ। ਉਨ੍ਹਾਂ ਇਹ ਤਕ ਕਿਹਾ ਕਿ ਉਹ ਇਸ ਲਈ 2 ਕਰੋੜ ਚੁਕਾਉਣ ਨੂੰ ਵੀ ਤਿਆਰ ਹਨ। ਸਟੈਨ ਦੀ ਇਹ ਗੱਲ ਸੁਣ ਕੇ ਉਨ੍ਹਾਂ ਦੇ ਦੋਸਤ ਹੈਰਾਨ ਹੋਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News