ਐੱਮ. ਸੀ. ਸਟੈਨ ਨੇ ਪਾਰ ਕੀਤੀਆਂ ਹੱਦਾਂ, ‘ਬਿੱਗ ਬੌਸ’ ਦੇ ਘਰ ’ਚ ਭੰਨਤੋੜ, ਅਰਚਨਾ ਨਾਲ ਹੋਈ ਲੜਾਈ

Wednesday, Jan 04, 2023 - 05:56 PM (IST)

ਐੱਮ. ਸੀ. ਸਟੈਨ ਨੇ ਪਾਰ ਕੀਤੀਆਂ ਹੱਦਾਂ, ‘ਬਿੱਗ ਬੌਸ’ ਦੇ ਘਰ ’ਚ ਭੰਨਤੋੜ, ਅਰਚਨਾ ਨਾਲ ਹੋਈ ਲੜਾਈ

ਮੁੰਬਈ (ਬਿਊਰੋ)– ‘ਬਿੱਗ ਬੌਸ 16’ ’ਚ ਵੱਡਾ ਹੰਗਾਮਾ ਹੋਇਆ ਹੈ। ਰੈਪਰ ਐੱਮ. ਸੀ. ਸਟੈਨ ਦਾ ਪਾਰਾ ਇਕ ਵਾਰ ਮੁੜ ਵਧਿਆ। ਉਸ ਦੀ ਅਰਚਨਾ ਗੌਤਮ ਨਾਲ ਜ਼ਬਰਦਸਤ ਲੜਾਈ ਹੋਈ। ਇਸ ’ਚ ਦੋਵਾਂ ਨੇ ਹੱਦਾਂ ਪਾਰ ਕਰ ਦਿੱਤੀਆਂ ਤੇ ਨਿੱਜੀ ਟਿੱਪਣੀਆਂ ਕੀਤੀਆਂ ਪਰ ਜਦੋਂ ਐੱਮ. ਸੀ. ਸਟੈਨ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਉਹ ਬਹੁਤ ਜ਼ਿਆਦਾ ਬੋਲ ਗਿਆ ਹੈ ਤਾਂ ਉਸ ਤੋਂ ਬਾਅਦ ਉਸ ਨੇ ਸ਼ੋਅ ਤੋਂ ਬਾਹਰ ਨਿਕਲਣ ਦੀ ਜ਼ਿੱਦ ਕੀਤੀ। ਜੀ ਹਾਂ, ਇਕ ਵਾਰ ਫਿਰ ਐੱਮ. ਸੀ. ਸਟੈਨ ‘ਬਿੱਗ ਬੌਸ’ ਛੱਡਣਾ ਚਾਹੁੰਦੇ ਹਨ।

ਕੀ ਸਟੈਨ ਬਿੱਗ ਬੌਸ ਛੱਡਣਗੇ?
ਮੰਗਲਵਾਰ ਦੇ ਐਪੀਸੋਡ ’ਚ ਐੱਮ. ਸੀ. ਸਟੈਨ ਦੀ ਅਰਚਨਾ ਗੌਤਮ ਨਾਲ ਲੜਾਈ ਹੋ ਗਈ ਸੀ। ਦੋਵਾਂ ਨੇ ਇਕ-ਦੂਜੇ ਦੇ ਮਾਤਾ-ਪਿਤਾ ’ਤੇ ਟਿੱਪਣੀ ਕੀਤੀ। ਅਰਚਨਾ ਨੇ ਰੈਪਰ ਦੀ ਫੈਨ ਫਾਲੋਇੰਗ ਤੇ ਗੀਤਾਂ ਦਾ ਮਜ਼ਾਕ ਉਡਾਇਆ। ਅਰਚਨਾ ਤੇ ਸਟੈਨ ਨੇ ਇਕ-ਦੂਜੇ ਨੂੰ ਜ਼ਲੀਲ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਤੋਂ ਬਾਅਦ ਸਾਜਿਦ ਖ਼ਾਨ ਇਕੱਲੇ ਹੀ ਸਟੈਨ ਨੂੰ ਸਮਝਾਉਂਦੇ ਹਨ ਕਿ ਉਸ ਨੇ ਹੱਦ ਪਾਰ ਕਰ ਦਿੱਤੀ ਹੈ। ਇਸ ਨੂੰ ‘ਵੀਕੈਂਡ ਕਾ ਵਾਰ’ ’ਚ ਵੀ ਚੁੱਕਿਆ ਜਾਵੇਗਾ। ਅਰਚਨਾ ਨੂੰ ਸਹੀ ਕਿਹਾ ਜਾਵੇਗਾ। ਸਾਜਿਦ ਦੀਆਂ ਇਨ੍ਹਾਂ ਗੱਲਾਂ ਨੇ ਸਟੈਨ ਨੂੰ ਇੰਨਾ ਪ੍ਰੇਸ਼ਾਨ ਕੀਤਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਸ਼ੋਅ ਛੱਡਣ ਦਾ ਐਲਾਨ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ 'ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ

ਐੱਮ. ਸੀ. ਸਟੈਨ ਨੇ ਕੀਤੀ ਭੰਨਤੋੜ
ਆਉਣ ਵਾਲੇ ਪ੍ਰੋਮੋ ’ਚ ਦਿਖਾਇਆ ਗਿਆ ਹੈ ਕਿ ਸ਼ਿਵ ਠਾਕਰੇ ਐੱਮ. ਸੀ. ਸਟੈਨ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਸਟੈਨ ਆਪਣੇ ਆਪ ਨੂੰ ਬਾਥਰੂਮ ’ਚ ਬੰਦ ਕਰ ਦੇਵੇਗਾ। ਉਹ ਘਰ ਦੀ ਭੰਨਤੋੜ ਕਰਦੇ ਹਨ। ਇਸ ਦੌਰਾਨ ਸਾਜਿਦ ਖ਼ਾਨ ਸਟੈਨ ਨੂੰ ਕਹਿੰਦੇ ਹਨ ਕਿ ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਕਿਸੇ ਨੂੰ ਥੱਪੜ ਮਾਰੋ, ਤੁਹਾਨੂੰ ਇਥੋਂ ਕੱਢ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਟੈਨ ਅਜਿਹਾ ਕਰਨ ਲਈ ਬਾਹਰ ਜਾਂਦਾ ਹੈ। ਸਟੈਨ ਦੀ ਐਕਟਿੰਗ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ‘ਵੀਕੈਂਡ ਕਾ ਵਾਰ’ ’ਚ ਸਲਮਾਨ ਖ਼ਾਨ ਦਾ ਸਾਹਮਣਾ ਕਰਨ ਤੋਂ ਡਰਦਾ ਹੈ। ਇਸ ਲਈ ਉਹ ਉਸ ਦੀ ਝਿੜਕ ਸੁਣੇ ਬਿਨਾਂ ਹੀ ਘਰੋਂ ਨਿਕਲਣਾ ਚਾਹੁੰਦੇ ਹਨ। ਕੀ ਸਟੈਨ ਨੂੰ ਸ਼ੋਅ ਤੋਂ ਕੱਢਿਆ ਜਾਵੇਗਾ, ਇਹ ਬੁੱਧਵਾਰ ਦੇ ਐਪੀਸੋਡ ’ਚ ਸਾਹਮਣੇ ਆਵੇਗਾ।

ਬਿੱਗ ਬੌਸ ਨੇ ਝਿੜਕਿਆ
ਦੂਜੇ ਪਾਸੇ ਸ਼ੋਅ ਦੇ ਪ੍ਰੋਮੋ ’ਚ ‘ਬਿੱਗ ਬੌਸ’ ਨੂੰ ਅਰਚਨਾ ਗੌਤਮ ਤੇ ਐੱਮ. ਸੀ. ਸਟੈਨ ਨੂੰ ਗਿਆਨ ਦਿੰਦੇ ਵੀ ਦਿਖਾਇਆ ਗਿਆ ਹੈ। ਜਿਥੇ ‘ਬਿੱਗ ਬੌਸ’ ਦੋਵਾਂ ਨੂੰ ਤਾੜਨਾ ਕਰਦੇ ਹਨ ਤੇ ਕਹਿੰਦੇ ਹਨ ਕਿ ਤੁਹਾਡੀ ਨਾਕਾਰਾਤਮਕ ਊਰਜਾ ਲਈ ਤੁਹਾਨੂੰ ਵਧਾਈ ਹੋਵੇ। ਜੇਕਰ ਤੁਸੀਂ ਅਜਿਹੀ ਕਮਜ਼ੋਰ ਸ਼ਖ਼ਸੀਅਤ ਨੂੰ ਦਿਖਾਉਣਾ ਹੈ ਤਾਂ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਡੀ ਅਜਿਹੀ ਹੀ ਸ਼ਖ਼ਸੀਅਤ ਨੂੰ ਆਪਣੇ ਪ੍ਰਸ਼ੰਸਕਾਂ ਤੱਕ ਪਹੁੰਚਾਵਾਂ। ਇਸ ਤੋਂ ਬਾਅਦ ਘਰ ਦੇ ਸਾਰੇ ਮੈਂਬਰ ‘ਬਿੱਗ ਬੌਸ’ ਤੋਂ ਮੁਆਫੀ ਮੰਗਦੇ ਨਜ਼ਰ ਆਉਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News