ਪਤੀ ਸੂਰਜ ਨਾਬੀਆਰ ਨਾਲ ਨਾਸ਼ਤੇ ਦਾ ਆਨੰਦ ਲੈਂਦੀ ਨਜ਼ਰ ਆਈ ਮੌਨੀ ਰਾਏ

Friday, Jun 10, 2022 - 11:11 AM (IST)

ਪਤੀ ਸੂਰਜ ਨਾਬੀਆਰ ਨਾਲ ਨਾਸ਼ਤੇ ਦਾ ਆਨੰਦ ਲੈਂਦੀ ਨਜ਼ਰ ਆਈ ਮੌਨੀ ਰਾਏ

ਮੁੰਬਈ: ਅਦਾਕਾਰਾ ਮੌਨੀ ਰਾਏ ਇੰਨੀਂ ਦਿਨੀਂ ਪਤੀ ਸੂਰਜ ਨਾਬੀਅਰ ਅਤੇ ਦੋਸਤਾਂ ਦੇ ਨਾਲ ਤੁਰਕੀ ਮਸਤੀ ਕਰ ਰਹੀ ਹੈ। ਅਦਾਕਾਰਾ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ  ਲਗਾਤਾਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੇ ਪਤੀ ਸੂਰਜ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਮੌਨੀ ਰਾਏ ਵਾਈਟ ਟੀ-ਸ਼ਰਟ ਅਤੇ ਨੀਲੇ ਰੰਗ ਦੇ ਸ਼ਾਰਟ ’ਚ ਦਿਖਾਈ ਦੇ ਰਹੀ ਹੈ।

Bollywood Tadka

ਦੋਨਾਂ ਇਕ ਰੈਸਟੋਰੈਂਟ ’ਚ ਬੈਠੇ ਨਜ਼ਰ ਆ ਰਹੇ ਹਨ। ਕੁਝ ਤਸਵੀਰਾਂ ’ਚ ਮੌਨੀ ਹੱਥ ’ਚ ਡਰਿੰਕ ਦਾ ਗਲਾਸ ਫੜੀ ਮੁਸਕਰਾਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਮੈਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਚਲੀ ਗਈ ਹੈ : ਆਸ਼ਾ ਭੋਸਲੇ

Bollywood Tadka

ਸੂਰਜ ਵੀ ਡਰਿੰਕ ਦਾ ਗਿਲਾਸ ਫੜੇ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਨਾਸ਼ਤੇ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Bollywood Tadka

ਦੱਸ ਦੇਈਏ ਮੌਨੀ  ਨੇ 27 ਜਨਵਰੀ ਨੂੰ ਸੂਰਜ ਨਾਲ ਵਿਆਹ ਕੀਤਾ ਸੀ। ਜੋੜਾ ਨੇ ਮਲਿਆਲਮ ਅਤੇ ਬੰਗਾਲੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ।

Bollywood Tadka

ਇਹ ਵੀ ਪੜ੍ਹੋ: ਜ਼ਹੀਰ ਇਕਬਾਲ ਨੇ ਸੋਨਾਕਸ਼ੀ ਨਾਲ ਪਿਆਰ ਦਾ ਇਜ਼ਹਾਰ ਕੀਤਾ, ਅਦਾਕਾਰਾ ਨੇ ਵੀ ‘ਲਵ ਯੂ’ ਕਿਹਾ

ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਇਆ ਸਨ। ਜਿਸ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਿਆਰ ਦਿੱਤਾ ਹੈ।

Bollywood Tadka

ਕੰਮ ਦੀ ਗੱਲ ਕਰੀਏ ਤਾਂ ਮੌਨੀ ‘ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼ 5’ ਨੂੰ ਜੱਜ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ।

Bollywood Tadka

ਇਸ ਫ਼ਿਲਮ ’ਚ ਅਦਾਕਾਰਾ ਦੇ ਨਾਲ ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲੀਆ ਭੱਟ  ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਆਯਾਨ ਮੁਖਰਜੀ ਨੇ ਨਿਰਦੇਸ਼ਿਤ ਕੀਤਾ ਹੈ। ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


author

Anuradha

Content Editor

Related News