ਪਤੀ ਸੂਰਜ ਨਾਲ ਛੁੱਟੀਆਂ ’ਤੇ ਨਿਕਲੀ ਮੌਨੀ ਰਾਏ, ਏਅਰਪੋਰਟ ’ਤੇ ਇਕੱਠੇ ਨਜ਼ਰ ਆਇਆ ਜੋੜਾ

06/27/2022 1:19:26 PM

ਮੁੰਬਈ: ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਪਤੀ ਸੂਰਜ ਨੰਬਿਆਰ ਨਾਲ ਉਸ ਦੇ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਮੌਨੀ ਅਕਸਰ ਸੂਰਜ ਨਾਲ ਰੋਮਾਂਟਿਕ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਮੌਨੀ ਨੂੰ ਸੂਰਜ ਨਾਲ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਜੋੜੇ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਮੌਨੀ ਬਰਾਊਨ ਰੰਗ ਦੀ  ਸਲੀਵਲੈੱਸ ਟੌਪ ਅਤੇ ਪੈਂਟ ’ਚ ਸਟਾਈਲਿਸ਼ ਲੱਗ ਰਹੀ ਸੀ। ਮੌਨੀ ਨੇ ਮਿਨੀਮਲ ਮੇਕਅੱਪ,ਚੈਰੀ ਲਿਪਸਟਿਕ , ਬਨ ਅਤੇ ਸ਼ੇਡਜ਼ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਇਕ ਬੈਗ ਅਤੇ ਕਿਤਾਬ ਫੜੀ ਹੈ। 

PunjabKesari

ਇਸ ਦੇ ਨਾਲ ਹੀ ਸੂਰਜ ਵਾਈਟ ਟੀ-ਸ਼ਰਟ ਅਤੇ ਪੈਂਟ ’ਚ ਸਮਾਰਟ ਲੱਗ ਰਰੇ ਹਨ। ਸੂਰਜ ਨੇ ਕਾਲੇ ਚਸ਼ਮੇ ਨਾਲ ਆਪਣੀ ਲੁੱਕ ਪੂਰਾ ਕੀਤਾ ਹੈ। ਇਸ ਦੇ ਨਾਲ ਸੂਰਜ ਨੇ ਇਕ ਬੈਗ ਕੈਰੀ ਕੀਤਾ ਹੈ। ਏਅਰਪੋਰਟ ’ਤੇ ਜੋੜੇ ਨੇ ਇਕੱਠੇ ਪੋਜ਼ ਦਿੱਤੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ  ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

ਮੌਨੀ ਦੇ ਟੀ.ਵੀ ’ਚ ਕੰਮ ਦੀ ਗੱਸ ਕਰੀਏ ਤਾਂ ਮੌਨੀ ‘ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼ 5’ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ। 

PunjabKesari

ਇਹ  ਵੀ ਪੜ੍ਹੋ : ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’

ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲੀਆ ਭੱਟ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਨਿਰਦੇਸ਼ਿਤ ਕੀਤਾ ਹੈ। 

PunjabKesari

‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਹਾਲ ਹੀ ਫ਼ਿਲਮ ’ਚ ਮੌਨੀ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ। ਪੋਸਟਰ ’ਚ ਮੌਨੀ ਕਾਫ਼ੀ ਖ਼ਤਰਨਾਕ ਲੱਗ ਰਹੀ ਸੀ। ਇਸ ਪੋਸਟਰ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਹੈ।


 


Anuradha

Content Editor

Related News