ਬਿਕਨੀ ਪਹਿਨ ਕਿਤਾਬ ਪੜ੍ਹਦੀ ਨਜ਼ਰ ਆਈ ਮੌਨੀ ਰਾਏ, ਰੇਤ ''ਤੇ ਲੇਟ ਕੇ ਦਿਖਾਇਆ ਕਾਤਿਲਾਨਾ ਅੰਦਾਜ਼

08/27/2021 12:19:51 PM

ਮੁੰਬਈ- ਅਦਾਕਾਰਾ ਮੌਨੀ ਰਾਏ ਆਪਣੇ ਹੌਟ ਅਤੇ ਬੋਲਡ ਲੁੱਕ ਲਈ ਮਸ਼ਹੂਰ ਹੈ। ਹਾਲ ਹੀ 'ਚ ਅਦਾਕਾਰਾ ਮਾਲਦੀਵ 'ਚ ਛੁੱਟੀਆਂ ਦਾ ਮਜ਼ਾ ਲੈ ਕੇ ਵਾਪਸ ਆਈ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਅਦਾਕਾਰਾ ਨੇ ਬਿਕਨੀ 'ਚ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ 'ਤੇ ਅੱਗ ਲਗਾ ਰਹੀਆਂ ਹਨ। 

Bollywood Tadka
ਤਸਵੀਰਾਂ 'ਚ ਮੌਨੀ ਸਕਾਈਬਲਿਊ ਬਿਕਨੀ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਮੌਨੀ ਕਾਫੀ ਬੋਲਡ ਲੱਗ ਰਹੀ ਹੈ। ਅਦਾਕਾਰ ਰੇਤ 'ਤੇ ਕਿਤਾਬ ਪੜ੍ਹਦੀ ਹੋਈ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।  

Bollywood Tadka
ਕੰਮ ਦੀ ਗੱਲ ਕਰੀਏ ਤਾਂ ਮੌਨੀ ਬਹੁਤ ਜਲਦ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਦੇ ਨਾਲ ਦਿਖਾਈ ਦੇਵੇਗੀ।

Bollywood Tadka


Aarti dhillon

Content Editor

Related News