ਡਿਨਰ ਡੇਟ ''ਤੇ ਪਤੀ ਸੂਰਜ ਨਾਂਬੀਆਰ ਨਾਲ ਸਪਾਟ ਹੋਈ ਮੌਨੀ ਰਾਏ (ਵੀਡੀਓ)

Tuesday, Apr 26, 2022 - 10:16 AM (IST)

ਡਿਨਰ ਡੇਟ ''ਤੇ ਪਤੀ ਸੂਰਜ ਨਾਂਬੀਆਰ ਨਾਲ ਸਪਾਟ ਹੋਈ ਮੌਨੀ ਰਾਏ (ਵੀਡੀਓ)

ਮੁੰਬਈ- ਅਦਾਕਾਰਾ ਮੌਨੀ ਰਾਏ ਨੇ 27 ਜਨਵਰੀ ਨੂੰ ਪ੍ਰੇਮੀ ਸੂਰਜ ਨਾਂਬੀਆਰ ਨਾਲ ਵਿਆਹ ਕੀਤਾ ਸੀ। ਜੋੜੇ ਨੇ ਮਲਯਾਲੀ ਅਤੇ ਬੰਗਾਲੀ ਸਟਾਈਲ 'ਚ ਵਿਆਹ ਰਚਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਚਰਚਾ 'ਚ ਸਨ। ਹਾਲ ਹੀ 'ਚ ਮੌਨੀ ਨੂੰ ਡਿਨਰ ਡੇਟ ਦੇ ਦੌਰਾਨ ਪਤੀ ਦੇ ਨਾਲ ਸਪਾਟ ਕੀਤਾ ਗਿਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

PunjabKesari

ਅਦਾਕਾਰਾ ਕਾਫੀ ਸਮੇਂ ਬਾਅਦ ਪਤੀ ਸੂਰਜ ਨੂੰ ਮਿਲੀ ਹੈ ਕਿਉਂਕਿ ਉਹ ਕੰਮ ਦੇ ਸਿਲਸਿਲੇ 'ਚ ਦੁਬਈ ਗਏ ਸਨ, ਜਿਸ ਕਾਰਨ ਦੋਵਾਂ ਨੂੰ ਦੂਰ ਰਹਿਣਾ ਪਿਆ।


ਵੀਡੀਓ 'ਚ ਮੌਨੀ ਰਾਏ ਬਰਾਊਨ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਬੂਟ ਪਾਏ ਸਨ। ਅਦਾਕਾਰਾ ਨੇ ਲਾਈਟ ਮੇਕਅਪ ਕੀਤਾ ਹੋਇਆ ਸੀ ਅਤੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਹੌਟ ਲੱਗ ਰਹੀ ਸੀ। ਉਧਰ ਸੂਰਜ ਲਾਈਟ ਬਲਿਊ ਟੀ ਸ਼ਰਟ ਅਤੇ ਡਾਰਕ ਬਲਿਊ ਪੈਂਟ 'ਚ ਹੈਂਡਸਮ ਲੱਗ ਰਹੇ ਹਨ। ਦੋਵੇਂ ਕੈਮਰੇ ਦੇ ਸਾਹਮਣੇ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਮੌਨੀ 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰਸ 5' ਨੂੰ ਜੱਜ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਬ੍ਰਹਮਾਸਤਰ' 'ਚ ਦਿਖਾਈ ਦੇਵੇਗੀ। ਇਸ ਫਿਲਮ 'ਚ ਮੌਨੀ ਦੇ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ।


author

Aarti dhillon

Content Editor

Related News