ਮੌਨੀ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਮੰਦਿਰਾ ਦੀ ਖੂਬਸੂਰਤੀ ਨੇ ਲੁੱਟੀ ਮਹਿਫਿਲ, ਅਰਜੁਨ ਨੇ ਵੀ ਕੀਤੀ ਖੂਬ ਮਸਤੀ (ਤਸਵੀਰਾਂ)

01/27/2022 8:31:14 PM

ਮੁੰਬਈ- ਟੀ.ਵੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਅੱਜ ਭਾਵ ਵੀਰਵਾਰ (27 ਜਨਵਰੀ) ਨੂੰ ਆਪਣੇ ਪ੍ਰੇਮੀ ਸੂਰਜ ਨਾਂਬੀਆਰ ਨਾਲ ਗੋਆ 'ਚ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਉਨ੍ਹਾਂ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari

ਮੌਨੀ ਰਾਏ ਦੀ ਮਹਿੰਦੀ, ਹਲਦੀ ਸੈਰੇਮਨੀ 'ਚ ਟੀ.ਵੀ. ਦੇ ਕਈ ਸਿਤਾਰਿਆਂ ਦੇ ਨਾਲ ਉਨ੍ਹਾਂ ਦੀ ਬੈਸਟ ਫਰੈਂਡ ਅਦਾਕਾਰਾ ਮਦਿੰਰਾ ਬੇਦੀ ਵੀ ਸ਼ਾਮਲ ਹੋਈ। 

PunjabKesari
ਅਦਾਕਾਰਾ ਮੰਦਿਰਾ ਨੇ ਹਲਦੀ ਸੈਰੇਮਨੀ ਦਾ ਆਨੰਦ ਮਾਣਦੇ ਹੋਏ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਜਿਗਰੀ ਦੋਸਤ ਦੇ ਵਿਆਹ 'ਚ ਮੰਦਿਰਾ ਖੂਬਸੂਰਤ ਅੰਦਾਜ਼ 'ਚ ਪਹੁੰਚੀ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਮੰਦਿਰਾ ਯੈਲੋ ਟਾਪ ਅਤੇ ਪ੍ਰਿੰਟਿਡ ਸਕਰਟ 'ਚ ਸਟਾਈਲਿਸ਼ ਦਿਖੀ। ਚੋਕਰ ਅਤੇ ਮਿਨੀਮਲ ਮੇਕਅਪ ਉਸ ਦੀ ਲੁੱਕ ਨੂੰ ਪਰਫੈਕਟ ਬਣਾ ਰਿਹਾ ਸੀ।

PunjabKesari
ਮੰਦਿਰਾ ਨੇ ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਉਸ 'ਚ ਉਹ ਮੌਨੀ ਦੇ ਨਾਲ ਹੈ ਅਤੇ ਉਹ ਦੂਜੀ ਤਸਵੀਰ 'ਚ ਸੂਰਜ ਦੇ ਨਾਲ ਹੈ। ਮੰਦਿਰਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਮਹਿੰਦੀ ਸੈਰੇਮਨੀ 'ਚ ਮਦਿੰਰਾ ਨੇ ਕੀਤਾ ਖੂਬ ਡਾਂਸ
ਮੰਦਿਰਾ ਬੇਦੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਉਹ ਆਪਣੀ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਗਾ' ਦੇ ਗਾਣੇ 'ਮਹਿੰਦੀ ਲਗਾ ਕੇ ਰੱਖਣਾ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।


ਮੌਨੀ ਰਾਏ ਅਤੇ ਸੂਰਜ ਦੇ ਵਿਆਹ 'ਚ ਸ਼ਾਮਲ ਹੋਣ ਲਈ ਅਰਜੁਨ ਬਿਜਲਾਨੀ, ਓਂਕਾਰ ਕਪੂਰ, ਮੰਦਿਰਾ ਬੇਦੀ, ਆਸ਼ਕਾ ਗੋਰਾਡੀਆ ਅਤੇ ਮਨਮੀਤ ਸਿੰਘ ਪਹੁੰਚੇ ਸਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਦਾ ਹੋਣ ਵਾਲਾ ਪਤੀ ਸੂਰਜ ਦੁਬਈ 'ਚ ਬੈਂਕਰ ਅਤੇ ਬਿਜਨੈੱਸਮੈਨ ਹੈ। ਉਹ ਬੈਂਗਲੁਰੂ ਦੀ ਜੈਨ ਫੈਮਿਲੀ ਨਾਲ ਤਾਲੁੱਕ ਰੱਖਦਾ ਹੈ। ਮੌਨੀ ਰਾਏ ਅਤੇ ਸੂਰਜ ਲੰਬੇ ਸਮੇਂ ਤੋਂ ਇਕ-ਦੂਜੇ ਦੇ ਨਾਲ ਰਿਲੇਸ਼ਨਸ਼ਿਪ 'ਚ ਹਨ।

PunjabKesari

PunjabKesari

 


Aarti dhillon

Content Editor

Related News