''ਮਸਤੀਜ਼ਾਦੇ'' ਦਾ ਮੋਸ਼ਨ ਪੋਸਟਰ ਰਿਲੀਜ਼, ਸਨੀ ਵਾਂਗ ਬੇਹੱਦ ਸੈਕਸੀ ਹੈ ਉਸ ਦੀ ਅਵਾਜ਼ (ਤਸਵੀਰਾਂ)

12/09/2015 3:26:49 PM

ਮੁੰਬਈ : ਹੌਟ ਅਦਾਕਾਰਾ ਸਨੀ ਲਿਓਨੀ ਦੀ ਆਉਣ ਵਾਲੀ ਅਡਲਟ ਫਿਲਮ ''ਮਸਤੀਜ਼ਾਦੇ'' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਵੀਡੀਓ ਦੀ ਸ਼ੁਰੂਆਤ ਸਨੀ ਦੀ ਬੇਹੱਦ ਸੈਕਸੀ ਆਵਾਜ਼ ਨਾਲ ਹੋ ਰਹੀ ਹੈ, ਜੋ ਉਸ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਦੀਵਾਨੇ ਬਣ ਦੇਵੇਗੀ। ਇਸ ਪੋਸਟਰ ''ਚ ਫਿਲਮ ਦੇ ਸਾਰੇ ਸਿਤਾਰੇ ਇਕੱਠੇ ਨਜ਼ਰ ਆ ਰਹੇ ਹਨ।
ਫਿਲਮ ''ਚ ਸਨੀ ਲੈਲਾ ਅਤੇ ਲਿਲੀ ਨਾਮੀ ਡਬਲ ਰੋਲ ''ਚ ਨਜ਼ਰ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ''ਚ ਸਨੀ ਲਿਓਨੀ ਦਾ ਇਕ ਕਿਰਦਾਰ ਥੋੜ੍ਹਾ ਬੇਵਕੂਫ ਕਿਸਮ ਦਾ ਹੋਵੇਗਾ, ਜਦਕਿ ਦੂਜੇ ਰੋਲ ''ਚ ਉਹ ਸੈਕਸੀ ਅਤੇ ਹੌਟ ਨਜ਼ਰ ਆਵੇਗੀ।
ਮਿਲਾਪ ਝਾਵੇਰੀ ਦੇ ਨਿਰਦੇਸ਼ਨ ਹੇਠ ਬਣੀ ਸੈਕਸ ਕਾਮੇਡੀ ਫਿਲਮ ''ਮਸਤੀਜ਼ਾਦੇ'' ਵਿਚ ਸਨੀ ਦੇ ਨਾਲ ਤੁਸ਼ਾਰ ਕਪੂਰ ਅਤੇ ਵੀਰ ਦਾਸ ਅਹਿਮ ਕਿਰਦਾਰਾਂ ''ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਤੁਸ਼ਾਰ ਇਸ ਤੋਂ ਪਹਿਲਾਂ ਵੀ ਰਿਤੇਸ਼ ਦੇਸ਼ਮੁਖ ਨਾਲ ਸੈਕਸ ਕਾਮੇਡੀ ਫਿਲਮਾਂ ਕਰ ਚੁੱਕੇ ਹਨ। ਹੁਣ ਦੇਖਣਾ ਇਹ ਹੈ ਕਿ ਸਨੀ ਲਿਓਨੀ ਨਾਲ ਤੁਸ਼ਾਰ ਕਪੂਰ ਦੀ ਕੈਮਿਸਟਰੀ ਕਿੰਨੀ ਕੁ ਫਿੱਟ ਬੈਠਦੀ ਹੈ।


Related News