‘ਮਸਤਾਨੇ’ ਸਾਡੇ ਬਹਾਦਰ ਯੋਧਿਆਂ ਤੇ ਪੰਜਾਬ ਦੇ ਇਤਿਹਾਸ ਦੀ ਕਹਾਣੀ : ਤਰਸੇਮ ਜੱਸੜ

Monday, Aug 14, 2023 - 05:11 PM (IST)

‘ਮਸਤਾਨੇ’ ਸਾਡੇ ਬਹਾਦਰ ਯੋਧਿਆਂ ਤੇ ਪੰਜਾਬ ਦੇ ਇਤਿਹਾਸ ਦੀ ਕਹਾਣੀ : ਤਰਸੇਮ ਜੱਸੜ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਮਸਤਾਨੇ’ 25 ਅਗਸਤ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਨਿੰਦਰ ਬੰਨੀ, ਹਨੀ ਮੱਟੂ, ਰਾਹੁਲ ਦੇਵ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਬਾਰੇ ਤਰਸੇਮ ਜੱਸੜ ਨੇ ਸਾਡੇ ਨਾਲ ਖ਼ਾਸ ਗੱਲਬਾਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

ਤਰਸੇਮ ਜੱਸੜ ਨੇ ਕਿਹਾ, ‘‘ਅਸੀਂ ‘ਬਾਹੂਬਲੀ’ ਵਰਗੀ ਫ਼ਿਲਮ ਨਾਲ ਕੰਪੇਅਰ ਕਰਦੇ ਹਾਂ, ਉਨ੍ਹਾਂ ਦੇ ਬਜਟ ਬਹੁਤ ਵੱਡੇ ਹਨ ਪਰ ਇਹ ਪਹਿਲੀ ਪੈੜ ਹੋਵੇਗੀ ਸਾਡੀ ਉਧਰ ਤੁਰਨ ਲਈ। ਹਾਲਾਂਕਿ ਜੇ ਇਸ ਨੂੰ ਦੇਖ ਕੇ ਤੁਹਾਨੂੰ ਉਥੋਂ ਦੀ ਫੀਲ ਆ ਰਹੀ ਹੈ ਤਾਂ ਮੈਨੂੰ ਲੱਗਦਾ ਕਿ ਅਸੀਂ ਬਹੁਤ ਵੱਡੀ ਚੀਜ਼ ਹਾਸਲ ਕਰ ਲਈ ਹੈ।’’

ਤਰਸੇਮ ਨੇ ਅੱਗੇ ਕਿਹਾ, ‘‘ਮੈਂ ਹੈਰਾਨ ਸੀ ਕਿ ਹਿੰਦੀ ’ਚ ਵੀ ਰੀਵਿਊ ਪੈ ਰਹੇ ਹਨ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਖ-ਵੱਖ ਭਾਸ਼ਾਵਾਂ ’ਚ ਇਸ ਫ਼ਿਲਮ ਨੂੰ ਰਿਲੀਜ਼ ਕਰੀਏ। ਇਹ ਸਾਡੇ ਬਹਾਦਰ ਯੋਧਿਆਂ ਦੀ ਕਹਾਣੀ ਹੈ, ਇਹ ਪੰਜਾਬ ਦੇ ਇਤਿਹਾਸ ਦੀ ਕਹਾਣੀ ਹੈ। ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਕਾਲਪਨਿਕ ਨਹੀਂ, ਸਗੋਂ ਅਸਲ ਕਹਾਣੀ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਹੈ।’’

ਅਖੀਰ ’ਚ ਉਨ੍ਹਾਂ ਕਿਹਾ, ‘‘ਸਾਡੇ ਬਹਾਦਰ ਯੋਧੇ ਕਿਵੇਂ ਰਹਿੰਦੇ ਸਨ ਤੇ ਕਿਹੜੇ ਹਾਲਾਤ ’ਚ ਰਹਿ ਕੇ ਉਨ੍ਹਾਂ ਨੇ ਚੜ੍ਹਦੀ ਕਲਾਂ ਦੇ ਜੈਕਾਰੇ ਲਾਏ ਤੇ ਕਿੰਨਾ ਕੁਝ ਜਿੱਤਿਆ। ਇਹ ਸਭ ‘ਮਸਤਾਨੇ’ ਫ਼ਿਲਮ ’ਚ ਪਤਾ ਲੱਗੇਗਾ।’’

ਦੱਸ ਦੇਈਏ ਕਿ ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News