ਵਿਆਹੁਤਾ ਔਰਤਾਂ ਲਈ ਖ਼ੁਸ਼ੀ ਦੀ ਖ਼ਬਰ, ਇਸ ਸਾਲ ਤੋਂ ਬਣ ਸਕਦੀਆਂ ਹਨ ‘ਮਿਸ ਯੂਨੀਵਰਸ’

Monday, Aug 22, 2022 - 12:41 PM (IST)

ਮੁੰਬਈ- ਮਿਸ ਯੂਨੀਵਰਸ ਨੂੰ ਲੈ ਕੇ ਇਕ ਨਵਾਂ ਨਿਯਮ ਬਣਾਇਆ ਗਿਆ ਹੈ। ਜਿਸ ’ਚ ਹੁਣ ਵਿਆਹੁਤਾ ਔਰਤਾਂ ਵੀ ਇਸ ਮੁਕਾਬਲੇ ’ਚ ਹਿੱਸਾ ਲੈ ਸਕਦੀਆਂ ਹਨ ਪਰ ਇਹ ਨਿਯਮ ਮਿਸ ਯੂਨੀਵਰਸ ਦੇ 72ਵੇਂ ਐਡੀਸ਼ਨ ਤੋਂ ਲਾਗੂ ਹੋਵੇਗਾ। ਪੁਰਾਣੇ ਨਿਯਮਾਂ ਅਨੁਸਾਰ 18 ਤੋਂ 28 ਸਾਲ ਦੀ ਉਮਰ ਵਰਗ ਦੀਆਂ ਅਣਵਿਆਹੀਆਂ ਔਰਤਾਂ ਹੀ ਇਸ ਮੁਕਾਬਲੇ ’ਚ ਹਿੱਸਾ ਲੈ ਸਕਦੀਆਂ ਸੀ। ਹੁਣ ਵੀ ਉਮਰ ਸੀਮਾ ਉਹੀ ਹੈ ਪਰ ਜੇਕਰ ਤੁਸੀਂ ਵਿਆਹੇ ਹੋ ਜਾਂ ਮਾਂ ਵੀ ਹੋ ਤਾਂ ਵੀ ਤੁਸੀਂ ਮਿਸ ਯੂਨੀਵਰਸ ਮੁਕਾਬਲੇ ਲਈ ਯੋਗ ਹੋਵੋਗੇ। 

ਇਹ ਵੀ ਪੜ੍ਹੋ : ਕਪਿਲ ਸ਼ਰਮਾ ਨੇ ਬਦਲੀ ਲੁੱਕ, ਕਾਮੇਡੀਅਨ ਨੇ ‘ਬੇਟੀ’ ਫ਼ੈਸ਼ਨ ਸ਼ੋਅ ’ਚ ਰੈਂਪ ’ਤੇ ਕੀਤੀ ਵਾਕ

ਹਾਲ ਹੀ ’ਚ ਮਿਸ ਯੂਨੀਵਰਸ ਦੇ ਆਯੋਜਕਾਂ ਨੇ ਇਕ ਮੀਮੋ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨੋਟ ’ਚ ਕਿਹਾ ਗਿਆ ਹੈ ਕਿ ਵਿਆਹ ਔਰਤਾਂ ਦਾ ਨਿੱਜੀ ਫ਼ੈਸਲਾ ਹੈ ਅਤੇ ਉਹ ਆਪਣੀ ਜ਼ਿੰਦਗੀ ਦਾ ਇਹ ਫ਼ੈਸਲਾ ਲੈਣ ਲਈ ਆਜ਼ਾਦ ਹਨ। ਅਸੀਂ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੀ ਸਫ਼ਲਤਾ ’ਚ ਰੁਕਾਵਟ ਨਹੀਂ ਪਾਉਣਾ ਚਾਹੁੰਦੇ। ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਸਾਲ 2020 ’ਚ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਣ ਵਾਲੀ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਐਂਡਰੀਆ ਮੇਜ਼ਾ ਨੇ ਕਿਹਾ ਕਿ ‘ਨਿੱਜੀ ਤੌਰ ’ਤੇ ਮੈਂ ਖੁਸ਼ ਹਾਂ। ਔਰਤਾਂ ਹੁਣ ਲੀਡਰਸ਼ਿਪ ਦੇ ਅਹੁਦਿਆਂ ’ਤੇ ਕਾਬਜ਼ ਹਨ। ਹੁਣ ਸਮਾਂ ਆ ਗਿਆ ਹੈ ਕਿ ਮਿਸ ਯੂਨੀਵਰਸ ਮੁਕਾਬਲਿਆਂ ਨੂੰ ਵੀ ਬਦਲਣਾ ਚਾਹੀਦਾ ਹੈ। ਪਰਿਵਾਰ ਵਾਲੀਆਂ ਔਰਤਾਂ ਨੂੰ ਵੀ ਹਿੱਸਾ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਫ਼ੈਸ਼ਨ ਸ਼ੋਅ ’ਚ ਸਪੌਟ ਹੋਈ ਸੁਜ਼ੈਨ ਖ਼ਾਨ, ਬੁਆਏਫ੍ਰੈਂਡ ਨਾਲ ਪੋਜ਼ ਦਿੰਦੀ ਆਈ ਨਜ਼ਰ

ਐਂਡਰੀਆ ਮੇਜ਼ਾ ਨੇ ਅੱਗੇ  ਕਿਹਾ ਕਿ ਪਹਿਲਾਂ ਦੇ ਨਿਯਮ ਔਰਤਾਂ ਵਿਰੋਧੀ ਅਤੇ ਅਸਲੀਅਤ ਤੋਂ ਪਰੇ ਸਨ। ਲੋਕ ਅਜਿਹੀ ਔਰਤ ਨੂੰ ਦੇਖਣਾ ਚਾਹੁੰਦੇ ਹਨ ਜੋ ਸੁੰਦਰ ਅਤੇ ਸਿੰਗਲ ਹੋਣ ਅਤੇ ਰਿਸ਼ਤੇ ਲਈ ਉਪਲਭਧ ਹੋਵੇ, ਸਿਰਫ਼ ਅਜਿਹੇ ਲੋਕ ਇਸ ਬਦਲਾਅ ਦੇ ਖ਼ਿਲਾਫ਼ ਸਨ। ਮੇਜ਼ਾ ਦੀ ਖੁਸ਼ੀ ਇਸ ਲਈ ਵੀ ਹੈ ਕਿਉਂਕਿ ਸਾਲ 2020 ’ਚ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਣ ਵਾਲੀ ਇਸ ਖ਼ੂਬਸੂਰਤੀ ’ਤੇ ਵਿਆਹੇ ਹੋਣ ਦੇ ਦੋਸ਼ ਵੀ ਲੱਗੇ ਸਨ।


Shivani Bassan

Content Editor

Related News