ਰਾਜੇਸ਼ ਖੰਨਾ ਨਾਲ ਵਿਆਹ ਮਗਰੋਂ ਡਿੰਪਲ ਨੇ ਲਿਆ ਫ਼ਿਲਮਾਂ ਤੋਂ ਬਰੇਕ, ਜਾਣੋ ਜ਼ਿੰਦਗੀ ਨਾਲ ਜੁੜੇ ਹੋਰ ਦਿਲਚਸਪ ਕਿੱਸੇ

Tuesday, Jun 08, 2021 - 01:23 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡ਼ੀਆ ਦਾ ਜਨਮ 8 ਜੂਨ 1957 ਨੂੰ ਮੁੰਬਈ ਦੇ ਇਕ ਗੁਜਰਾਤੀ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਚੁੰਨੀਭਾਈ ਕਪਾਡ਼ੀਆ ਇਕ ਕਾਰੋਬਾਰੀ ਸਨ ਪਰ ਡਿੰਪਲ ਕਪਾਡ਼ੀਆ ਦੀ ਦਿਲਚਸਪੀ ਸ਼ੁਰੂ ਤੋਂ ਹੀ ਅਦਾਕਾਰੀ ਵਿਚ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਸਿਰਫ਼ 16 ਸਾਲ ਦੀ ਉਮਰ ਵਿਚ ਅਦਾਕਾਰੀ ਸ਼ੁਰੂ ਕੀਤੀ ਸੀ। ਡਿੰਪਲ ਕਪਾਡ਼ੀਆ ਨੂੰ ਅਦਾਕਾਰ ਰਾਜ ਕਪੂਰ ਨੇ ਫ਼ਿਲਮਾਂ ਵਿਚ ਮੌਕਾ ਦਿੱਤਾ ਸੀ। ਡਿੰਪਲ ਕਪਾਡ਼ੀਆ ਨੇ ਸਾਲ 1973 ਵਿਚ ਫ਼ਿਲਮ 'ਬੌਬੀ' ਨਾਲ ਬਾਲੀਵੁੱਡ ਡੈਬਿਊ ਕੀਤਾ। ਇਸ ਫ਼ਿਲਮ ਦੇ ਨਾਲ ਹੀ ਰਿਸ਼ੀ ਕਪੂਰ ਨੇ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਮੁੱਖ ਅਦਾਕਾਰ ਵਜੋਂ ਕੀਤੀ ਸੀ। ਡਿੰਪਲ ਕਪਾਡ਼ੀਆ ਆਪਣੀ ਪਹਿਲੀ ਫ਼ਿਲਮ ਨਾਲ ਵੱਡੇ ਪਰਦੇ 'ਤੇ ਹਾਵੀ ਰਹੀ। ਉਨ੍ਹਾਂ ਨੂੰ ਫ਼ਿਲਮ 'ਬੌਬੀ' ਲਈ ਫਿਲਮਫੇਅਰ ਸਰਵ ਉੱਚ ਅਦਾਕਾਰਾ ਦਾ ਪੁਰਸਕਾਰ ਵੀ ਮਿਲਿਆ ਸੀ। ਜਦੋਂ ਡਿੰਪਲ ਕਪਾਡ਼ੀਆ ਨੇ ਇਸ ਫ਼ਿਲਮ ਵਿਚ ਕੰਮ ਕੀਤਾ ਸੀ ਉਹ ਸਿਰਫ਼ 16 ਸਾਲਾਂ ਦੇ ਸਨ।

PunjabKesari
ਆਪਣੀ ਪਹਿਲੀ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ਲਗਭਗ 11 ਸਾਲਾਂ ਦਾ ਬੇਰ੍ਕ ਲਿਆ। ਇਸ ਦੇ ਪਿੱਛੇ ਦਾ ਕਾਰਨ ਤਤਕਾਲੀਨ ਸੁਪਰਸਟਾਰ ਅਦਾਕਾਰ ਰਾਜੇਸ਼ ਖੰਨਾ ਸੀ। ਦਰਅਸਲ ਫ਼ਿਲਮ 'ਬੌਬੀ' ਤੋਂ ਬਾਅਦ ਡਿੰਪਲ ਕਪਾਡ਼ੀਆ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾ ਲਿਆ। ਵਿਆਹ ਦੇ ਸਮੇਂ ਡਿੰਪਲ ਕਪਾਡ਼ੀਆ ਰਾਜੇਸ਼ ਦੀ ਉਮਰ ਦੇ ਲਗਭਗ ਅੱਧ ਸੀ। ਰਾਜੇਸ਼-ਡਿੰਪਲ ਦੇ ਵਿਆਹ ਦੀ ਇਕ ਛੋਟੀ ਜਿਹੀ ਫ਼ਿਲਮ ਉਸ ਸਮੇਂ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਕੋਈ ਵੀ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਈ ਜਾਂਦੀ ਸੀ। ਫਿਰ ਡਿੰਪਲ ਸਿਨੇਮਾ ਦੇ ਪਰਦੇ ਤੋਂ ਦੂਰ ਹੋ ਗਈ।ਵਿਆਹ ਤੋਂ ਬਾਅਦ, ਉਹ ਤਕਰੀਬਨ 10 ਸਾਲ ਸਿਨੇਮਾ ਤੋਂ ਦੂਰ ਰਹੀ। ਇਸ ਸਮੇਂ ਦੌਰਾਨ ਉਸ ਦੀਆਂ ਦੋਵੇਂ ਧੀਆਂ ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਦਾ ਜਨਮ ਹੋਇਆ ਸੀ। ਕੁਝ ਸਮੇਂ ਬਾਅਦ ਡਿੰਪਲ ਕਪਾਡ਼ੀਆ ਅਤੇ ਰਾਜੇਸ਼ ਖੰਨਾ ਦਾ ਰਿਸ਼ਤਾ ਵਿਗੜਨਾ ਸ਼ੁਰੂ ਹੋ ਗਿਆ ਅਤੇ ਬਾਲੀਵੁੱਡ ਦੇ ਸਭ ਤੋਂ ਵੱਧ ਚਰਚਿਤ ਵਿਆਹੁਤਾ ਜੀਵਨ ਨੂੰ ਖ਼ਤਰੇ ਵਿਚ ਪੈਦਿਆਂ ਦੇਖ ਕੇ ਦੋਵੇਂ ਵੱਖ ਹੋ ਗਏ। ਹਾਲਾਂਕਿ, ਦੋਵਾਂ ਨੇ ਤਲਾਕ ਨਹੀਂ ਲਿਆ। ਦੱਸ ਦੇਈਏ ਕਿ ਰਾਜੇਸ਼ ਖੰਨਾ ਦੇ ਆਖਰੀ ਦਿਨਾਂ ਵਿਚ ਡਿੰਪਲ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ। ਜਦੋਂ ਰਾਜੇਸ਼ ਖੰਨਾ ਸਭ ਕੁਝ ਗੁਆ ਚੁੱਕੇ ਸਨ ਤਾਂ ਡਿੰਪਲ ਨੇ ਉਨ੍ਹਾਂ ਨੂੰ ਇਕੱਲਾ ਨਹੀਂ ਰਹਿਣ ਦਿੱਤਾ।

PunjabKesari
ਫ਼ਿਲਮ 'ਬੌਬੀ' ਤੋਂ ਬਾਅਦ ਡਿੰਪਲ ਕਪਾਡ਼ੀਆ ਨੇ 'ਜ਼ਖਮੀ ਸ਼ੇਰ', 'ਅਟਬਰ', 'ਸਾਗਰ', 'ਆਖ਼ਰੀ ਅਦਾਲਤ', 'ਨਰਸਿਮਾਹ', 'ਅਜੂਬਾ', 'ਰਾਮ ਲੱਖਨ', 'ਕਾਕਟੇਲ' ਅਤੇ 'ਅੰਗਰੇਜ਼ੀ ਮੀਡੀਅਮ' ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਾਲ 1993 ਵਿਚ ਰਿਲੀਜ਼ ਹੋਈ ਫ਼ਿਲਮ 'ਰੁਦਾਲੀ' ਡਿੰਪਲ ਕਪਾਡ਼ੀਆ ਦੀ ਇਕ ਮਹੱਤਵਪੂਰਣ ਫ਼ਿਲਮ ਹੈ। ਰਾਜਸਥਾਨ ਦੇ ਪਿਛੋਕੜ ਦੇ ਵਿਰੁੱਧ ਬਣੀ ਇਸ ਫ਼ਿਲਮ ਵਿਚ ਉਸਨੇ ਸ਼ਨੀਚਰੀ ਨਾਮ ਦੀ ਇਕ ਮੁਟਿਆਰ ਦਾ ਕਿਰਦਾਰ ਨਿਭਾਇਆ ਜੋ ਸਾਰੇ ਦੁੱਖਾਂ ਦੇ ਬਾਵਜੂਦ ਵੀ ਰੌਣ ਤੋਂ ਅਸਮਰੱਥ ਹੈ। ਹਾਲਾਂਕਿ ਬਾਕਸ ਆਫਿਸ 'ਤੇ ਫ਼ਿਲਮ ਅਸਫ਼ਲ ਸਾਬਤ ਹੋਈ ਪਰ, ਡਿੰਪਲ ਨੇ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਦਾ ਵੀ ਦਿਲ ਜਿੱਤ ਲਿਆ। ਡਿੰਪਲ ਨੂੰ 'ਰੁਦਾਲੀ' ਫ਼ਿਲਮ ਲਈ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ।

PunjabKesari


Aarti dhillon

Content Editor

Related News