ਪਰਿਵਾਰ ਖਿਲਾਫ ਜਾ ਕੇ ਕੀਤਾ ਵਿਆਹ, ਡੇਢ ਮਹੀਨੇ ''ਚ ਹੋਈ ਪ੍ਰੈਗਨੈਂਟ, ਹੁਣ Divorce Case ਲੜ ਰਹੀ ਇਹ ਅਦਾਕਾਰਾ
Thursday, May 01, 2025 - 02:04 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਤੇ ਟੀ.ਵੀ ਦੀ ਦੁਨੀਆ ’ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੂੰ ਪਿਆਰ ਅਤੇ ਵਿਆਹ ’ਚ ਧੋਖਾ ਮਿਲਿਆ ਹੈ। ਆਪਣੀ ਬੋਲਡਨੈੱਸ ਨੂੰ ਲੈ ਕੇ ਸੁਰੱਖਿਆਂ ਬਟੋਰਨ ਵਾਲੀ ਕੰਗਨਾ ਸ਼ਰਮਾ ਵੀ ਇਨ੍ਹਾਂ ’ਚੋਂ ਇਕ ਹੈ।
ਇਹ ਵੀ ਪੜ੍ਹੋ: ਜਾਰੀ ਹੈ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਕਾਰਵਾਈ ! ਕਲਾਕਾਰਾਂ ਮਗਰੋਂ ਹੁਣ ਪਾਕਿ TV ਚੈਨਲ ਵੀ ਕੀਤੇ ਬੈਨ
ਕੰਗਨਾ ਦਾ ਕਰੀਅਰ ਕਾਫ਼ੀ ਉਥਲ-ਪੁਥਲ ਭਰਿਆ ਰਿਹਾ ਅਤੇ ਇਸ ਦੇ ਪਿੱਛੇ ਵਜ੍ਹਾ ਸੀ ਉਸਦਾ ਵਿਆਹ। ਦਰਅਸਲ, ਕਰੀਅਰ ਸ਼ੁਰੂ ਹੁੰਦੇ ਹੀ ਉਸਦੀ ਮੁਲਾਕਾਤ ਇਕ ਅਜਿਹੇ ਸ਼ਖਸ ਨਾਲ ਹੋਈ, ਜਿਸ ਨਾਲ ਉਸ ਨੂੰ ਪਿਆਰ ਹੋ ਗਿਆ। ਕੰਗਨਾ ਨੇ ਕੁਝ ਸਮੇਂ ਪਹਿਲਾਂ ਇਕ ਇੰਟਰਵਿਊ ’ਚ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਖੁਲ ਕੇ ਗੱਲ ਕੀਤੀ ਸੀ। ਇਸ ਦੌਰਾਨ ਉਸ ਨੇ ਆਪਣੀ ਜ਼ਿੰਦਗੀ ਦੇ ਪਿਆਰ, ਵਿਆਹ ਅਤੇ ਫਿਰ ਪ੍ਰੈਗਨੈਂਸੀ ਨੂੰ ਲੈ ਕੇ ਵੀ ਗੱਲ ਕੀਤੀ। ਕੰਗਨਾ ਨੇ ਦੱਸਿਆ ਕਿ 2019 ’ਚ ਯੋਗੇਸ਼ ਨਾਂ ਦੇ ਵਿਅਕਤੀ ਨਾਲ ਉਸਦੀ ਮੁਲਾਕਾਤ ਹੋਈ ਸੀ, ਜਿਸ ਨੇ ਉਸ ਨੂੰ ਪ੍ਰਪੋਜ ਕੀਤਾ।
ਇਹ ਵੀ ਪੜ੍ਹੋ: ਪਹਿਲਗਾਮ ਹਮਲਾ 'ਬੇਰਹਿਮ'; ਮੋਦੀ ਇੱਕ Fighter ਹਨ, ਜੋ ਜੰਮੂ-ਕਸ਼ਮੀਰ 'ਚ ਸ਼ਾਂਤੀ ਲਿਆਉਣਗੇ: ਰਜਨੀਕਾਂਤ
ਕੰਗਨਾ ਨੇ ਆਪਣਾ ਕਰੀਅਰ ਸ਼ੁਰੂ ਹੀ ਕੀਤਾ ਸੀ ਅਤੇ ਉਸ ਸਮੇਂ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਭਾਵਨਾਵਾਂ ’ਚ ਆ ਕੇ ਉਹ ਯੋਗੇਸ਼ ਨਾਲ ਵਿਆਹ ਦੇ ਲਈ ਰਾਜੀ ਹੋ ਗਈ। ਹਾਲਾਂਕਿ, ਉਸ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਖਿਲਾਫ ਸਨ, ਪਰ ਕੰਗਨਾ ਨੇ ਪਰਿਵਾਰ ਦੀ ਮਰਜੀ ਖਿਲਾਫ ਜਾ ਕੇ ਯੋਗੇਸ਼ ਨਾਲ ਵਿਆਹ ਕਰਵਾ ਲਿਆ ਅਤੇ ਫਿਰ ਕੁਝ ਸਮੇਂ ’ਚ ਹੀ ਪ੍ਰੈਗਨੈਂਟ ਵੀ ਹੋ ਗਈ। ਕੰਗਨਾ ਨੇ ਕਿਹਾ, ‘‘ਵਿਆਹ ਦੇ ਬਾਅਦ ਸ਼ੁਰੂਆਤ ’ਚ ਸਭ ਚੰਗਾ ਸੀ, ਪਰ ਵਿਆਹ ਦੇ ਡੇਢ ਮਹੀਨੇ ਬਾਅਦ ਹੀ ਮੈਂ ਪ੍ਰੈਗਨੈਂਟ ਹੋ ਗਈ। ਮੇਰੀ ਮਾਂ ਅਤੇ ਭੈਣ ਵਿਆਹ ਟੁੱਟਣ ਦੇ ਦਰਦ ਨੂੰ ਝੱਲ ਚੁੱਕੀਆਂ ਸਨ ਅਤੇ ਮੈਨੂੰ ਵੀ ਇਸ ਗੱਲ ਦਾ ਡਰ ਸਤਾਉਂਦਾ ਰਹਿੰਦਾ ਸੀ।’’
ਇਹ ਵੀ ਪੜ੍ਹੋ: 'ਮਰਡਰ ਮਿਸਟ੍ਰੀ' 'ਚ ਉਲਝੇ ਅਕਸ਼ੈ ਕੁਮਾਰ ਸਣੇ ਇਹ 18 ਅਦਾਕਾਰ !
ਉਸ ਨੇ ਅੱਗੇ ਕਿਹਾ, ‘‘ਪ੍ਰੈਗਨੈਂਸੀ ਦੇ ਦੌਰਾਨ ਯੋਗੇਸ਼ ਮੈਨੂੰ ਮੇਰੀ ਮਾਂ ਦੇ ਕੋਲ ਛੱਡ ਗਿਆ, ਉਦੋਂ ਮੈਨੂੰ ਪਤਾ ਲੱਗਾ ਕਿ ਉਹ ਤਾਂ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਤਲਾਕ ਲੈਣ ਵਾਲਾ ਸੀ। ਉਦੋਂ ਤੱਕ ਮੈਂ ਮਾਂ ਬਣ ਚੁੱਕੀ ਸੀ।’’ ਇਨ੍ਹਾਂ ਹੀ ਨਹੀਂ, ਬਾਅਦ ’ਚ ਕੰਗਨਾ ਨੂੰ ਇਹ ਵੀ ਪਤਾ ਲੱਗਾ ਕਿ ਉਸ ਦੇ ਹੋਰ ਵੀ ਕਈ ਕੁੜੀਆਂ ਨਾਲ ਅਫੇਅਰ ਸਨ, ਜਿਸ ਬਾਰੇ ਜਾਣਨ ਤੋਂ ਬਾਅਦ ਕੰਗਨਾ ਡਿਪਰੈਸ਼ਨ ਵਿੱਚ ਚਲੀ ਗਈ। ਹੁਣ ਉਸ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ। ਕੰਗਨਾ 2016 ’ਚ ਰਿਲੀਜ਼ ਹੋਈ ਐਡਲਟ ਕੌਮੇਡੀ ਫਿਲਮ ‘ਗ੍ਰੇਟ ਗ੍ਰੈਂਡ ਮਸਤੀ’ ਤੋਂ ਬਾਲੀਵੁੱਡ ’ਚ ਆਪਣੀ ਸ਼ੁਰੂਆਤ ਕੀਤੀ ਸੀ ਪਰ ਇਸ ਗਲਤੀ ਨੇ ਉਸਦੇ ਕਰੀਅਰ ਨੂੰ ਬਰਬਾਦ ਕਰ ਦਿੱਤਾ ਪਰ ਉਸ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਮਿਹਨਤ ਕਰਦੀ ਰਹੀ। ਭਾਵੇ ਹੀ ਫਿਲਮਾਂ ’ਚ ਉਹ ਜਗ੍ਹਾ ਬਣਾਉਣ ’ਚ ਸਫ਼ਲ ਨਹੀਂ ਰਹੀ ਪਰ ਸੋਸ਼ਲ ਮੀਡੀਆ, ਵੀਡੀਓ ਐਲਬਮ ਅਤੇ ਵੈੱਬ ਸੀਰੀਜ ਦੇ ਜਰੀਏ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਣ ’ਚ ਉਹ ਸਫ਼ਲ ਰਹੀ ਹੈ।
ਇਹ ਵੀ ਪੜ੍ਹੋ: ਸਿਰ 'ਤੇ ਕਲਸ਼ ਰੱਖ ਕੰਗਨਾ ਰਣੌਤ ਨੇ ਕੀਤਾ ਦਿੱਲੀ ਦੇ MP ਹਾਊਸ 'ਚ ਗ੍ਰਹਿ ਪ੍ਰਵੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8