ਪਹਿਲਗਾਮ ਹਮਲੇ ਮਗਰੋਂ ਹੁਣ ਸ਼੍ਰੇਆ ਘੋਸ਼ਾਲ ਨੇ ਕੀਤਾ ਐਲਾਨ, ਅੱਜ ਹੋਣ ਵਾਲਾ ਕੰਸਰਟ ਕੀਤਾ ਰੱਦ
Saturday, Apr 26, 2025 - 01:09 PM (IST)

ਐਂਟਰਟੇਨਮੈਂਟ ਡੈਸਕ- 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁਖਦਾਈ ਘਟਨਾ ਵਿੱਚ ਬਹੁਤ ਸਾਰੇ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਹ ਹਮਲਾ ਭਾਰਤ ਲਈ ਅਜਿਹਾ ਜ਼ਖ਼ਮ ਬਣ ਗਿਆ ਹੈ ਜੋ ਸ਼ਾਇਦ ਹੀ ਕਦੇ ਭਰ ਸਕੇ। ਉਥੇ ਹੀ ਇਸ ਹਮਲੇ ਮਗਰੋਂ ਕਈ ਗਾਇਕ ਆਪਣੇ ਕੰਸਰਟ ਰੱਦ ਕਰ ਰਹੇ ਹਨ। ਗਾਇਕ ਅਰਿਜੀਤ ਸਿੰਘ ਮਗਰੋਂ ਹੁਣ ਗਾਇਕਾ ਸ਼੍ਰੇਆ ਘੋਸ਼ਾਲ ਨੇ ਸੂਰਤ ਵਿਚ ਹੋਣ ਵਾਲਾ ਆਪਣਾ ਕੰਸਰਟ ਰੱਦ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਖੁਦ ਗਾਇਕਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ।
ਉਨ੍ਹਾਂ ਲਿਖਿਆ, ਹਾਲੀਆ ਅਤੇ ਦੁਖਦਾਈ ਘਟਨਾ ਦੇ ਮੱਦੇਨਜ਼ਰ, ਪ੍ਰਬੰਧਕਾਂ ਅਤੇ ਕਲਾਕਾਰਾਂ ਨੇ ਸਾਂਝੇ ਤੌਰ 'ਤੇ ਇਸ ਸ਼ਨੀਵਾਰ, 26 ਅਪ੍ਰੈਲ ਨੂੰ ਸੂਰਤ ਵਿੱਚ ਹੋਣ ਵਾਲੇ ਆਗਾਮੀ ਸ਼ੋਅ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਸਾਰੇ ਟਿਕਟ ਧਾਰਕਾਂ ਨੂੰ ਪੂਰਾ ਰਿਫੰਡ ਮਿਲੇਗਾ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਈਮੇਲ ਰਾਹੀਂ ਸੰਪਰਕ ਕਰਨ ਦੀ ਵੀ ਆਪਸ਼ਨ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਿਜੀਤ ਸਿੰਘ ਨੇ 27 ਅਪ੍ਰੈਲ ਨੂੰ ਚੇਨਈ 'ਚ ਹੋਣ ਵਾਲਾ ਆਪਣਾ ਕੰਸਰਟ ਰੱਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਵੀ ਟਿਕਟ ਧਾਰਕਾਂ ਨੂੰ ਪੂਰਾ ਰਿਫੰਡ ਦੇਣ ਦੇ ਭਰੋਸਾ ਦਿੱਤਾ ਸੀ।
ਇਹ ਵੀ ਪੜ੍ਹੋ: ਗਾਇਕ AR ਰਹਿਮਾਨ ਦੀਆਂ ਵਧੀਆਂ ਮੁਸ਼ਕਲਾਂ, ਹਾਈ ਕੋਰਟ ਨੇ ਦਿੱਤਾ 2 ਕਰੋੜ ਦਾ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8