ਵਿਆਹ ਦੇ ਬੰਧਨ ''ਚ ਬੱਝੀ ਅਦਾਕਾਰਾ ਪੂਨਮ ਦੁਬੇ, ਖੂਬਸੂਰਤ ਤਸਵੀਆਂ ਆਈਆਂ ਸਾਹਮਣੇ

Monday, Apr 21, 2025 - 01:55 PM (IST)

ਵਿਆਹ ਦੇ ਬੰਧਨ ''ਚ ਬੱਝੀ ਅਦਾਕਾਰਾ ਪੂਨਮ ਦੁਬੇ, ਖੂਬਸੂਰਤ ਤਸਵੀਆਂ ਆਈਆਂ ਸਾਹਮਣੇ

ਮੁੰਬਈ (ਏਜੰਸੀ)- ਭੋਜਪੁਰੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪੂਨਮ ਦੁਬੇ ਨੇ ਹਾਲ ਹੀ ਵਿੱਚ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਇਹ ਸ਼ਾਨਦਾਰ ਸਮਾਰੋਹ 18 ਅਪ੍ਰੈਲ ਨੂੰ ਗੋਆ ਦੇ ਮਸ਼ਹੂਰ ਲਾ ਕਬਾਨਾ ਰਿਜ਼ੋਰਟ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਭੋਜਪੁਰੀ ਸਿਨੇਮਾ ਅਤੇ ਰਾਜਨੀਤਿਕ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਇਸ ਦੌਰਾਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਆਪਣਾ ਆਸ਼ੀਰਵਾਦ ਅਤੇ ਵਧਾਈ ਦਿੱਤੀ। ਇਸ ਖਾਸ ਮੌਕੇ 'ਤੇ, ਦੋ ਭੋਜਪੁਰੀ ਸੁਪਰਸਟਾਰ ਅਤੇ ਮੌਜੂਦਾ ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਰਵੀ ਕਿਸ਼ਨ ਵਿਸ਼ੇਸ਼ ਤੌਰ ਪੂਨਮ ਦੁਬੇ ਨੂੰ ਆਸ਼ੀਰਵਾਦ ਦੇਣ ਲਈ 'ਤੇ ਗੋਆ ਪਹੁੰਚੇ।

ਇਹ ਵੀ ਪੜ੍ਹੋ: 'ਓ ਭੰਗੜਾ ਤਾਂ ਸੱਜਦਾ ਜੇ ਨੱਚੇ ਕੇਜਰੀਵਾਲ'; ਮੀਕਾ ਸਿੰਘ ਦੀ ਬੋਲੀ ਸੁਣਦੇ ਹੀ ਖੂਬ ਥਿਰਕੇ ਦਿੱਲੀ ਦੇ ਸਾਬਕਾ CM (ਵੀਡੀਓ)

PunjabKesari

ਉਨ੍ਹਾਂ ਤੋਂ ਇਲਾਵਾ ਯਸ਼ ਮਿਸ਼ਰਾ, ਅਦਾਕਾਰਾ ਸ਼ੁਭੀ ਸ਼ਰਮਾ, ਵਿਕਾਸ ਸਿੰਘ ਵੀਰਪਨ ਸਣੇ ਕਈ ਫਿਲਮੀ ਸਿਤਾਰਿਆਂ ਅਤੇ ਪੂਨਮ ਦੇ ਕਰੀਬੀ ਦੋਸਤਾਂ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ। ਪੂਨਮ ਦੁਬੇ ਦਾ ਵਿਆਹ ਗੌਰਵ ਜੈਨ ਨਾਮ ਦੇ ਵਿਅਕਤੀ ਨਾਲ ਹੋਇਆ ਹੈ। ਹਾਲਾਂਕਿ ਗੌਰਵ ਬਾਰੇ ਜਨਤਕ ਤੌਰ 'ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇਸ ਜੋੜੀ ਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਦੋਵੇਂ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ 18 ਅਪ੍ਰੈਲ ਨੂੰ ਵਿਆਹ ਕਰਵਾ ਲਿਆ। ਇਸ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਪੂਨਮ ਰਵਾਇਤੀ ਪਹਿਰਾਵੇ ਵਿੱਚ ਬਹੁਤ ਸੁੰਦਰ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ: 'ਰਾਮਾਇਣ' ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮਹਾਕਾਲੇਸ਼ਵਰ ਮੰਦਰ ਪੁੱਜੇ KGF ਸਟਾਰ ਯਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News