ਮਾਨੁਸ਼ੀ ਛਿੱਲਰ ਨੂੰ ਇੰਟਰਨੈੱਟ ’ਤੇ ਮਿਲੇ 300 ਤੋਂ ਵੱਧ ਵਿਆਹ ਦੇ ਪ੍ਰਸਤਾਵ

Tuesday, May 24, 2022 - 11:39 AM (IST)

ਮਾਨੁਸ਼ੀ ਛਿੱਲਰ ਨੂੰ ਇੰਟਰਨੈੱਟ ’ਤੇ ਮਿਲੇ 300 ਤੋਂ ਵੱਧ ਵਿਆਹ ਦੇ ਪ੍ਰਸਤਾਵ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਤੇ ਬਾਲੀਵੁੱਡ ਦੀ ਖ਼ੂਬਸੂਰਤ ਉੱਭਰਦੀ ਅਦਾਕਾਰਾ ਮਾਨੁਸ਼ੀ ਛਿੱਲਰ ਸਟਾਰਰ ‘ਪ੍ਰਿਥਵੀਰਾਜ’ ਯਸ਼ਰਾਜ ਫ਼ਿਲਮਜ਼ ਦੀ ਪਹਿਲੀ ਇਤਿਹਾਸਕ ਫ਼ਿਲਮ ਹੈ। ਫ਼ਿਲਮ ਨਿਡਰ ਤੇ ਸ਼ਕਤੀਸ਼ਾਲੀ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਤੇ ਬਹਾਦਰੀ ’ਤੇ ਆਧਾਰਿਤ ਹੈ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ਦੇ ਕੁਮੈਂਟ ’ਤੇ NCM ਦਾ ਐਕਸ਼ਨ, ਪੰਜਾਬ ਤੇ ਮਹਾਰਾਸ਼ਟਰ ਤੋਂ ਮੰਗੀ ਰਿਪੋਰਟ

ਅਕਸ਼ੇ ਉਸ ਮਹਾਨ ਯੌਧੇ ਦੀ ਭੂਮਿਕਾ ਨਿਭਾਅ ਰਹੇ ਹਨ, ਜਿਸ ਨੇ ਬੇਰਹਿਮ ਹਮਲਾਵਰ ਮੁਹੰਮਦ ਤੋਂ ਭਾਰਤ ਦੀ ਰੱਖਿਆ ਲਈ ਬਹਾਦਰੀ ਨਾਲ ਲੜਾਈ ਲੜੀ। ਮਾਨੁਸ਼ੀ ਨੇ ਟਰੇਲਰ ’ਚ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ ਹੈ।

ਫੈਨ ਫਾਲੋਇੰਗ ਇੰਨੀ ਜ਼ਬਰਦਸਤ ਲੱਗਦੀ ਹੈ ਕਿ ਸੋਸ਼ਲ ਮੀਡੀਆ ’ਤੇ 300 ਤੋਂ ਜ਼ਿਆਦਾ ਵਿਆਹ ਦੇ ਪ੍ਰਸਤਾਵ ਮਿਲੇ ਹਨ। ਸਾਬਕਾ ਮਿਸ ਵਲਰਡ 2017 ਦੇ ਪ੍ਰਸ਼ੰਸਕ ਹੁਣ ਖੁੱਲ੍ਹ ਕੇ ਉਨ੍ਹਾਂ ਦਾ ਹੱਥ ਮੰਗਣ ਲੱਗੇ ਹਨ। ਸਾਡੀ ਜਾਣਕਾਰੀ ’ਚ ਆਇਆ ਹੈ ਕਿ ਇਹ ਪ੍ਰਸ਼ੰਸਕ ਕੁਝ ਸਮੇਂ ਤੋਂ ‘ਮੈਰੀ ਮੀ ਮਾਨੁਸ਼ੀ’ ਨਾਂ ਤੋਂ ਸੋਸ਼ਲ ਮੀਡੀਆ ’ਤੇ ਫੈਨ ਕਲੱਬ ਵੀ ਚਲਾ ਰਹੇ ਹਨ।

ਮਾਨੁਸ਼ੀ ਨੇ ਕਿਹਾ, ‘‘ਪ੍ਰਸ਼ੰਸਕਾਂ ਦਾ ਇੰਨਾ ਸਾਰਾ ਪਿਆਰ ਖ਼ੂਬਸੂਰਤ ਅਹਿਸਾਸ ਹੈ, ਜਿਸ ਨੇ ਪੇਜ ਨੂੰ ਬਣਾਇਆ ਹੈ, ਇਹ ਬਹੁਤ ਹੀ ਪਿਆਰਾ ਹੈ। ਮੈਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੀ ਅੱਗੇ ਦੀ ਜਰਨੀ ਲਈ ਸਾਰਿਆਂ ਦੇ ਪਿਆਰ ਤੇ ਸਮਰਥਨ ਦੀ ਜ਼ਰੂਰਤ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News