ਜਲਦ ਸ਼ੁਰੂ ਹੋਵੇਗਾ ਸੰਜੇ ਦੱਤ ਦੀ ਕੀਮੋਥੈਰੇਪੀ ਦਾ ਦੂਜਾ ਪੜਾਅ, ਮਾਨਿਅਤਾ ਨੇ ਦੱਸਿਆ ਕਿਸ ਤਰ੍ਹਾਂ ਦੇ ਹਨ ਹਲਾਤ

09/09/2020 4:12:29 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ। ਫਿਲਹਾਲ ਉਹ ਇਸ ਬੀਮਾਰੀ ਦਾ ਇਲਾਜ ਮੁੰਬਈ ਵਿਚ ਹੀ ਕਰਵਾ ਰਹੇ ਹਨ। ਉਹਨਾਂ ਨੇ ਆਪਣੇ ਕੈਂਸਰ ਦੀ ਬੀਮਾਰੀ ਬਾਰੇ 11 ਅਗਸਤ ਨੂੰ ਦੱਸਿਆ ਸੀ। ਖ਼ਬਰਾਂ ਦੀ ਮੰਨੀਏ ਤਾਂ ਸੰਜੇ ਦੱਤ ਫ਼ਿਲਹਾਲ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਕਰ ਰਹੇ ਹਨ। ਉਹ ਸ਼ਮਸ਼ੇਰਾ ਦੀ ਸ਼ੂਟਿੰਗ ‘ਚ ਲੱਗੇ ਹੋਏ ਹਨ। ਕੁਝ ਦਿਨ ਪਹਿਲਾਂ ਹੀ ਮਾਨਿਅਤਾ ਦੱਤ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਉਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਦੇ ਹਲਾਤਾਂ ਵਿਚੋਂ ਗੁਜਰ ਰਿਹਾ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸੰਜੇ ਦੱਤ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਸੰਜੇ ਦੱਤ ਨੇ ਕਾਲੇ ਰੰਗ ਦਾ ਚਸ਼ਮਾ ਲਗਾਇਆ ਹੋਇਆ ਹੈ ਅਤੇ ਕੈਮਰੇ ਅੱਗੇ ਪੋਜ ਦਿੰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Rukk jaana nahin tu kahin haarke....kaanto pe chalke milenge saaye Bahar ke 🤗❤️!! We have to fight through some bad days to earn the best days of our lives!! Never quit!! #inspiration #courage #strength #love #grace #positivity #dutts #challenging Yet #beautifullife #thankyougod 🙏

A post shared by Maanayata Dutt (@maanayata) on Sep 7, 2020 at 9:55pm PDT

ਉਹਨਾਂ ਨੇ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਰੁਕ ਜਾਨਾ ਨਾ ਕਹੀ ਤੂੰ ਕਹੀ ਹਾਰ ਕੇ ਕਾਂਟੋ ਪੇ ਚਲਕੇ ਮਿਲੇਗੇ ਸਹੇ ਬਹਾਰ ਕੇ।’ ਇਸੇ ਤਰ੍ਹਾਂ ਦੇ ਸ਼ਬਦ ਸਾਂਝੇ ਕਰਕੇ ਮਾਨਿਅਤਾ ਨੇ ਆਪਣੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਸਾਰੇ ਇੱਕਠੇ ਹੋ ਕੇ ਇਸ ਮੁਸ਼ਕਿਲ ਦੀ ਘੜੀ ਸਾਹਮਣਾ ਕਰ ਰਹੇ ਹਨ।

ਪਹਿਲੀ ਕੀਮੋਥੈਰੇਪੀ ਹੋਈ ਪੂਰੀ
ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸੰਜੇ ਦੱਤ ਦੀ ਪਹਿਲੀ ਕੀਮੋਥੈਰੇਪੀ ਪੂਰੀ ਹੋ ਚੁੱਕੀ ਹੈ। ਉਥੇ ਹੀ ਹੁਣ ਉਹ ਆਪਣੀ ਫ਼ਿਲਮ 'ਸ਼ਮਸ਼ੇਰਾ' ਨੂੰ ਪੂਰਾ ਕਰਨ 'ਚ ਜੁੱਟ ਗਏ ਹਨ। ਟਾਈਮਸ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਸੰਜੇ ਦੱਤ ਫ਼ਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ ਲਈ ਸੈੱਟ 'ਤੇ ਮੁੜ ਤੋਂ ਵਾਪਸ ਆ ਗਏ ਹੈ। ਇਥੇ ਸੰਜੇ ਦੱਤ 2 ਦਿਨਾਂ ਤੱਕ ਸ਼ੂਟਿੰਗ ਕਰਨਗੇ। ਇਸ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਹ ਆਪਣੇ ਇਲਾਜ ਲਈ ਵਾਪਸ ਜਾਣਗੇ। ਸੋਮਵਾਰ ਨੂੰ ਸੰਜੇ ਦੱਤ ਨੂੰ ਮੁੰਬਈ ਸਥਿਤ ਯਸ਼ਰਾਜ ਸਟੂਡੀਓ ਦੇ ਬਾਹਰ ਦੇਖਿਆ ਗਿਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
PunjabKesari
ਜਲਦ ਸ਼ੁਰੂ ਹੋਵੇਗਾ ਸੰਜੇ ਦੱਤ ਦੀ ਕੀਮੋਥੈਰੇਪੀ ਦਾ ਦੂਜਾ ਪੜਾਅ
ਦੱਸਣਯੋਗ ਹੈ ਕਿ ਸੰਜੇ ਦੱਤ ਦੇ ਲੰਗ ਕੈਂਸਰ (ਫੇਫੜਿਆਂ ਦਾ ਕੈਂਸਰ) ਲਈ ਕੀਮੋਥੈਰੇਪੀ ਦਾ ਪਹਿਲਾ ਰਾਊਂਡ ਪੂਰਾ ਹੋ ਚੁੱਕਾ ਹੈ। ਉਥੇ ਹੀ ਹੁਣ ਜਲਦ ਹੀ ਇਸ ਹਫ਼ਤੇ ਉਨ੍ਹਾਂ ਦੇ ਕੀਮੋਥੈਰੇਪੀ ਦਾ ਸੈਕਿੰਡ ਰਾਊਂਡ (ਦੂਜਾ ਪੜਾਅ) ਸ਼ੁਰੂ ਹੋਵੇਗਾ। ਇਹ ਗੱਲ ਫ਼ਿਲਹਾਲ ਕੋਈ ਨਹੀਂ ਜਾਣਦਾ ਕਿ ਉਨ੍ਹਾਂ ਹਾਲੇ ਆਪਣੇ ਇਲਾਜ ਦੌਰਾਨ ਕਿੰਨੀ ਵਾਰ ਕੀਮੋਥੈਰੇਪੀ ਤੋਂ ਗੁਜਰਨਾ ਪਵੇਗਾ। ਹਾਲ ਹੀ 'ਚ ਖ਼ਬਰ ਆਈ ਸੀ ਕਿ ਸੰਜੇ ਦੱਤ ਆਪਣੇ ਕੈਂਸਰ ਦੇ ਇਲਾਜ ਲਈ ਅਮਰੀਕਾ ਜਾਣ ਵਾਲੇ ਹਨ ਪਰ ਹਾਲੇ ਉਹ ਭਾਰਤ 'ਚ ਹੀ ਹਨ। ਸੰਜੇ ਦੱਤ ਆਪਣਾ ਇਲਾਜ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਕਰਵਾ ਰਹੇ ਹਨ।
 

 
 
 
 
 
 
 
 
 
 
 
 
 
 

Happy birthday love .....love you 😍🥰😘❤️ #missingyou #godbless #love #grace #positivity #dutts #birthdaymonth #beautifullife #thankyougod 🙏

A post shared by Maanayata Dutt (@maanayata) on Jul 28, 2020 at 10:41pm PDT


sunita

Content Editor

Related News