ਜਿਸ ਨਾਲ ਪੈਸਿਆਂ ਲਈ ਗੁਜ਼ਾਰੀ ਰਾਤ, ਉਸੇ ਨਾਲ ਹੋ ਗਿਆ ਪਿਆਰ ! ਅੱਜ ਬਾਲੀਵੁੱਡ ਨੂੰ ਦੇ ਚੁੱਕੀ ਕਈ ਹਿੱਟ ਫਿਲਮਾਂ
Saturday, Sep 06, 2025 - 01:33 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਬਲੌਕਬੱਸਟਰ ਫ਼ਿਲਮ 'ਆਸ਼ਿਕੀ 2' ਨੇ ਜਿੱਥੇ ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ ਨੂੰ ਸਟਾਰਡਮ ਦਿੱਤਾ, ਉਥੇ ਇਸ ਦੀ ਕਹਾਣੀਕਾਰ ਸ਼ਗੁਫ਼ਤਾ ਰਫ਼ੀਕ ਨੇ ਆਪਣੇ ਸ਼ਬਦਾਂ ਨਾਲ ਦਰਸ਼ਕਾਂ ਦੇ ਦਿਲ ਛੂਹ ਲਏ। ਫ਼ਿਲਮ ਦੇ ਗੀਤ ਤੇ ਕਿਰਦਾਰ ਤਾਂ ਹਿੱਟ ਹੋਏ ਹੀ, ਪਰ ਇਸ ਦੀ ਰੂਹ ਉਸਦੀ ਕਹਾਣੀ ਸੀ, ਜੋ ਇੱਕ ਅਜਿਹੀ ਔਰਤ ਨੇ ਲਿਖੀ ਸੀ ਜਿਸਦੀ ਆਪਣੀ ਜ਼ਿੰਦਗੀ ਹੀ ਦਰਦ, ਟੁੱਟਣ ਅਤੇ ਹੌਂਸਲੇ ਦੀ ਕਹਾਣੀ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਪ੍ਰੋਡਿਊਸਰ ਨੂੰ ਵੱਡਾ ਸਦਮਾ, ਮਾਂ ਦਾ ਹੋਇਆ ਦਿਹਾਂਤ
ਸ਼ਗੁਫ਼ਤਾ ਦੀ ਜ਼ਿੰਦਗੀ ਆਪਣੇ ਆਪ ‘ਚ ਇੱਕ ਫ਼ਿਲਮ ਵਰਗੀ ਹੈ। ਉਨ੍ਹਾਂ ਦਾ ਜਨਮ ਕਿੱਥੇ ਹੋਇਆ, ਉਹਨਾਂ ਦੀ ਅਸਲੀ ਮਾਂ ਕੌਣ ਸੀ — ਇਹ ਅੱਜ ਤੱਕ ਇੱਕ ਰਹੱਸ ਹੈ। ਉਨ੍ਹਾਂ ਨੂੰ ਪਾਲਿਆ ਅਦਾਕਾਰਾ ਅਨਵਰੀ ਬੇਗਮ ਨੇ, ਪਰ ਕਈ ਲੋਕ ਕਹਿੰਦੇ ਹਨ ਕਿ ਸ਼ਗੁਫ਼ਤਾ ਅਸਲ ਵਿੱਚ ਉਨ੍ਹਾਂ ਦੀ ਨਾਤਿਨ ਸੀ। ਬਚਪਨ ਤੋਂ ਹੀ ਗ਼ਰੀਬੀ ਅਤੇ ਮੁਸ਼ਕਲਾਂ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਸਿਰਫ਼ 12 ਸਾਲ ਦੀ ਉਮਰ ਵਿੱਚ, ਜਦੋਂ ਬੱਚੇ ਸਕੂਲ ਜਾਂਦੇ ਹਨ, ਸ਼ਗੁਫ਼ਤਾ ਨੇ ਆਪਣੀ ਮਾਂ ਲਈ ਪ੍ਰਾਈਵੇਟ ਪਾਰਟੀਆਂ ਵਿੱਚ ਨੱਚਣਾ ਸ਼ੁਰੂ ਕਰ ਦਿੱਤਾ। 17 ਸਾਲ ਦੀ ਉਮਰ ਤੱਕ ਉਹ ਇਸ ਕੰਮ ਨਾਲ ਜੁੜੀ ਰਹੀ ਅਤੇ ਬਾਅਦ ਵਿੱਚ ਮਜ਼ਬੂਰੀ ਨੇ ਉਨ੍ਹਾਂ ਨੂੰ ਸੈਕਸ ਵਰਕ ਦੀ ਦੁਨੀਆ ਵਿੱਚ ਧੱਕ ਦਿੱਤਾ।
ਇੱਕ ਇੰਟਰਵਿਊ ‘ਚ ਸ਼ਗੁਫ਼ਤਾ ਨੇ ਦੱਸਿਆ ਸੀ ਕਿ ਉਹ 3000 ਰੁਪਏ ਪ੍ਰਤੀ ਰਾਤ ਕਮਾਉਣ ਲੱਗੀ। ਉਹਨਾਂ ਨੇ ਇਸ ਪੈਸੇ ਨਾਲ ਮਾਂ ਲਈ ਸੋਨੇ ਦੀਆਂ ਚੂੜੀਆਂ ਵੀ ਖਰੀਦੀਆਂ, ਪਰ ਇਹ ਸਭ ਉਨ੍ਹਾਂ ਦੀ ਰੂਹ ਦੀ ਕੀਮਤ ‘ਤੇ ਮਿਲਿਆ। 10 ਸਾਲ ਤੱਕ ਉਹ ਇਸ ਜ਼ਿੰਦਗੀ ਦਾ ਹਿੱਸਾ ਰਹੀ, ਫਿਰ ਦੁਬਈ ਚਲੀ ਗਈ ਜਿੱਥੇ ਬਾਰ ਡਾਂਸਰ ਵਜੋਂ ਕੰਮ ਕੀਤਾ। ਉੱਥੇ ਉਹ ਗਾਉਂਦੀ, ਨੱਚਦੀ ਅਤੇ ਆਦਮੀਆਂ ਦਾ ਮਨੋਰੰਜਨ ਕਰਦੀ ਸੀ। ਸ਼ੁਰੂ ਵਿੱਚ ਉਹ ਡਰਦੀ ਸੀ, ਪਰ ਫਿਰ ਇੱਕ ਦਿਨ ਉਸਦੀ ਮੁਲਾਕਾਤ ਇੱਕ ਅਧੇੜ ਉਮਰ ਦੇ ਆਦਮੀ ਨਾਲ ਹੋਈ। ਉਸਨੇ ਉਸ 'ਤੇ ਪੈਸੇ ਦੀ ਵਰਖਾ ਕੀਤੀ, ਉਸਨੂੰ ਉਸ ਨਾਲ ਪਿਆਰ ਹੋ ਗਿਆ ਅਤੇ ਵਿਆਹ ਦਾ ਪ੍ਰਸਤਾਵ ਵੀ ਮਿਲਿਆ... ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ: ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
1999 ਵਿੱਚ ਮਾਂ ਨੂੰ ਕੈਂਸਰ ਹੋਇਆ ਤਾਂ ਸ਼ਗੁਫ਼ਤਾ ਵਾਪਸ ਭਾਰਤ ਆ ਗਈ। 2002 ਵਿੱਚ ਉਹਨਾਂ ਦੀ ਜ਼ਿੰਦਗੀ ਵਿਚ ਉਦੋਂ ਨਵਾਂ ਮੋੜ ਆਇਆ ਜਦੋਂ ਉਨ੍ਹਾਂ ਦੀ ਮੁਲਾਕਾਤ ਮਹੇਸ਼ ਭੱਟ ਨਾਲ ਹੋਈ। ਸ਼ਗੁਫ਼ਤਾ ਨੇ ਕਿਹਾ ਕਿ ਉਹ ਲਿਖਣਾ ਚਾਹੁੰਦੀ ਹੈ. ਕਿਉਂਕਿ ਉਹ ਆਪਣੀ ਜ਼ਿੰਦਗੀ ‘ਚ ਬਹੁਤ ਕੁਝ ਮਹਿਸੂਸ ਕਰ ਚੁੱਕੀ ਹੈ। 2006 ਵਿੱਚ ਮੋਹਿਤ ਸੂਰੀ ਦੀ ਫਿਲਮ ਕਲਯੁਗ ਵਿੱਚ ਉਨ੍ਹਾਂ ਨੂੰ ਪਹਿਲਾ ਮੌਕਾ ਮਿਲਿਆ। ਉਸ ਤੋਂ ਬਾਅਦ ਵੋ ਲਮ੍ਹੇ, ਰਾਜ 2, ਮਰਡਰ 2 ਅਤੇ ਫਿਰ ਆਸ਼ਿਕੀ 2 ਵਰਗੀਆਂ ਹਿੱਟ ਫਿਲਮਾਂ ਨਾਲ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਜੇ ਦਰਦ ਕਲਮ ਵਿੱਚ ਪੈ ਜਾਵੇ ਤਾਂ ਉਹ ਇਤਿਹਾਸ ਰਚ ਸਕਦਾ ਹੈ। ਅੱਜ ਸ਼ਗੁਫ਼ਤਾ ਰਫ਼ੀਕ ਦਾ ਨਾਮ ਬਾਲੀਵੁੱਡ ਦੀਆਂ ਸਭ ਤੋਂ ਸਫਲ ਰਾਈਟਰਾਂ ਵਿੱਚ ਸ਼ਾਮਲ ਹੈ। ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲਾਂ, ਟੁੱਟਣ ਅਤੇ ਦੁੱਖ ਨਾਲ ਭਰੀ ਰਹੀ, ਪਰ ਉਹੀ ਦਰਦ ਉਨ੍ਹਾਂ ਦੀਆਂ ਕਹਾਣੀਆਂ ਦੀ ਰੂਹ ਬਣ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8