ਫ਼ਿਲਮ ਦੇ ਕੰਮ ’ਚ ਰੁੱਝੀ ਮਾਨੁਸ਼ੀ ਛਿੱਲਰ, 15 ਰਾਤਾਂ ਦੀ ਨੀਂਦ ਛੱਡ ਕੇ ਕਰ ਰਹੀ ‘ਤਹਿਰਾਨ’ ਦੀ ਸ਼ੂਟਿੰਗ

Monday, Oct 17, 2022 - 12:12 PM (IST)

ਫ਼ਿਲਮ ਦੇ ਕੰਮ ’ਚ ਰੁੱਝੀ ਮਾਨੁਸ਼ੀ ਛਿੱਲਰ, 15 ਰਾਤਾਂ ਦੀ ਨੀਂਦ ਛੱਡ ਕੇ ਕਰ ਰਹੀ ‘ਤਹਿਰਾਨ’ ਦੀ ਸ਼ੂਟਿੰਗ

ਬਾਲੀਵੁੱਡ  ਡੈਸਕ- ਮਿਸ ਵਰਲਡ ਰਹਿ ਚੁੱਕੀ ਮਾਨੁਸ਼ੀ ਛਿੱਲਰ ਕਾਫ਼ੀ ਸੁਰਖੀਆਂ ਬਟੋਰੀ ਨਜ਼ਰ ਆਉਂਦੀ ਹੈ। ਮਾਨੁਸ਼ੀ ਛਿੱਲਰ ਨੇ ਫ਼ਿਲਮੀ ਦੁਨੀਆ ’ਚ ਵੀ ਨਾਂ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਮਾਨੁਸ਼ੀ ਛਿੱਲਰ ਨੇ ਇਸ ਸਾਲ ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ’ਚ ਬਾਲੀਵੁੱਡ ਡੈਬਿਊ ਕੀਤਾ ਸੀ। 

ਇਹ ਵੀ ਪੜ੍ਹੋ : ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ

PunjabKesari

ਹਾਲ ਹੀ ’ਚ ਮਾਨੁਸ਼ੀ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਮਾਨੁਸ਼ੀ ਛਿੱਲਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਤਹਿਰਾਨ’ ਨੂੰ ਲੈ ਕੇ ਸੁਰਖੀਆਂ ’ਚ ਹੈ। ਇਕ ਇੰਟਰਵਿਊ ’ਚ ਅਦਾਕਾਰਾ ਨੇ ਦੱਸਿਆ ਹੈ ਕਿ ਉਹ ਫ਼ਿਲਮ ਦਾ ਕੰਮ ਪੂਰਾ ਕਰਨ ਲਈ ਲਗਾਤਾਰ ਆਪਣੇ ਫ਼ਰੰਟ ਫੁੱਟ ’ਤੇ ਹਨ। ਫ਼ਿਲਮ ਦੀ ਸ਼ੂਟਿੰਗ ਕਾਰਨ ਉਹ 15 ਰਾਤਾਂ ਸੌਂ ਨਹੀਂ ਸਕੀ। ਅਦਾਕਾਰਾ ਮੁਤਾਬਕ ਉਹ 15 ਦਿਨਾਂ ਤੋਂ ਲਗਾਤਾਰ ਕੰਮ ’ਚ ਰੁੱਝੀ ਰਹੀ ਸੀ। 

PunjabKesari

ਇਹ ਵੀ ਪੜ੍ਹੋ : ਸੈਫ਼-ਕਰੀਨਾ ਦੇ ਲਾਡਲੇ ਨੇ ਤਾਈਕਵਾਂਡੋ ਦਾ ਜਿੱਤਿਆ ਮੈਚ, ਸ਼ਾਹਰੁਖ ਨੇ ਤੈਮੂਰ ਨੂੰ ਦਿੱਤਾ ਪਿਆਰ

ਇੰਟਰਵਿਊ ਦੌਰਾਨ ਮਾਨੁਸ਼ੀ ਨੇ ਫ਼ਿਲਮ ਦੀ ਸ਼ੂਟਿੰਗ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ। ਅਦਾਕਾਰਾ ਨੇ ਦੱਸਿਆ ਕਿ ‘ਮੈਂ ਹਰ ਰੋਜ਼ ਕੁਝ ਨਵਾਂ ਸਿੱਖਿਆ ਹੈ। ਇਹ ਮੇਰੇ ਕਰੀਅਰ ਦਾ ਪਹਿਲਾ ਲੰਮਾ ਸੀ, ਜਿਸ ਦਾ ਮੈਂ ਪੂਰੀ ਤਰ੍ਹਾਂ ਆਨੰਦ ਲਿਆ।’ 

PunjabKesari

ਦੱਸ ਦੇਈਏ ਫ਼ਿਲਮ ‘ਤਹਿਰਾਨ’ ਦੀ ਸ਼ੂਟਿੰਗ ਸਤੰਬਰ ਮਹੀਨੇ ਸ਼ੁਰੂ ਹੋਈ ਸੀ। ਇਸ ਸ਼ੂਟਿੰਗ ਗਲਾਸਗੋ, ਸਕਾਟਲੈਂਡ, ਮੁੰਬਈ ਅਤੇ ਦਿੱਲੀ 'ਚ ਕੀਤੀ ਗਈ ਹੈ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ, ਜੋ ਸੱਚੀ ਘਟਨਾ ’ਤੇ ਆਧਾਰਿਤ ਹੈ। ‘ਤਹਿਰਾਨ’ ਫ਼ਿਲਮ ’ਚ ਮਾਨੁਸ਼ੀ ਜੌਨ ਅਬ੍ਰਾਹਮ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਅਰੁਣ ਗੋਪਾਲਨ ਅਤੇ ਨਿਰਮਾਤਾ ਦਿਨੇਸ਼ ਵਿਜਾਨ ਹਨ।

PunjabKesari


author

Shivani Bassan

Content Editor

Related News