ਫ਼ਿਲਮ ’ਚ ਲੁੱਕ ਨੂੰ ਮਿਲ ਰਹੀਆਂ ਤਾਰੀਫ਼ਾ ਤੋਂ ਖ਼ੁਸ਼ ਹਾਂ : ਮਾਨੁਸ਼ੀ ਛਿੱਲਰ

Saturday, Feb 12, 2022 - 12:21 PM (IST)

ਫ਼ਿਲਮ ’ਚ ਲੁੱਕ ਨੂੰ ਮਿਲ ਰਹੀਆਂ ਤਾਰੀਫ਼ਾ ਤੋਂ ਖ਼ੁਸ਼ ਹਾਂ : ਮਾਨੁਸ਼ੀ ਛਿੱਲਰ

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਤਿਹਾਸਕ ਫ਼ਿਲਮ ‘ਪ੍ਰਿਥਵੀਰਾਜ’ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਫ਼ਿਲਮ ’ਚ ਆਪਣੇ ਲੁੱਕ ਨੂੰ ਮਿਲ ਰਹੇ ਸਾਕਾਰਾਤਮਕ ਹੁੰਗਾਰੇ ਤੋਂ ਕਾਫੀ ਖ਼ੁਸ਼ ਹੈ।

ਇਹ ਖ਼ਬਰ ਵੀ ਪੜ੍ਹੋ : ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ

ਮਾਨੁਸ਼ੀ ਕਹਿੰਦੀ ਹੈ, ‘ਮੈਂ ਖ਼ੁਸ਼ ਹਾਂ ਕਿ ਹੁਣ ਵੱਡੇ ਪਰਦੇ ’ਤੇ ‘ਪ੍ਰਿਥਵੀਰਾਜ’ ਦੀ ਰਿਲੀਜ਼ ਦੀ ਤਾਰੀਖ਼ ਆ ਗਈ ਹੈ। ਇਹ ਇਕ ਅੰਤਿਮ ਨਾਟਕੀ ਮਨੋਰੰਜਨ ਹੈ। ਅਜਿਹਾ ਲਾਂਚ ਪੈਡ ਪਾਉਣ ਲਈ ਮੈਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੀ ਹਾਂ।’

ਮਾਨੁਸ਼ੀ ਅੱਗੇ ਕਹਿੰਦੀ ਹੈ, ‘ਮੈਨੂੰ ਉਮੀਦ ਹੈ ਕਿ ਮੈਨੂੰ ਜੋ ਮੌਕਾ ਮਿਲਿਆ ਹੈ, ਮੈਂ ਉਸ ਨਾਲ ਇਨਸਾਫ਼ ਕੀਤਾ ਹੈ। ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਮੈਂ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਲੋਕ ਪਸੰਦ ਕਰਨਗੇ ਕਿਉਂਕਿ ਇਹ ਸਕ੍ਰੀਨ ’ਤੇ ਮੇਰੀ ਅਸਲ ਪ੍ਰੀਖਿਆ ਹੋਵੇਗੀ। ਇਹ ਫ਼ਿਲਮ ਬਹਾਦਰ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਤੇ ਬਹਾਦਰੀ ’ਤੇ ਆਧਾਰਿਤ ਹੈ।’

ਗੋਰ ਦੇ ਬੇਰਹਿਮ ਹਮਲਾਵਰ ਮੁਹੰਮਦ ਵਿਰੁੱਧ ਬਹਾਦਰੀ ਨਾਲ ਲੜਨ ਵਾਲੇ ਮਹਾਨ ਯੋਧੇ ਦੀ ਭੂਮਿਕਾ ਸੁਪਰਸਟਾਰ ਅਕਸ਼ੇ ਕੁਮਾਰ ਨਿਭਾਅ ਰਹੇ ਹਨ। ਮਾਨੁਸ਼ੀ ਅਕਸ਼ੇ ਨਾਲ ਪ੍ਰਿਥਵੀਰਾਜ ਦੀ ਪ੍ਰੇਮਿਕਾ ਰਾਜਕੁਮਾਰੀ ਸੰਯੋਗਿਤਾ ਦੇ ਰੂਪ ’ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫ਼ਿਲਮ ’ਚ ਸੋਨੂੰ ਸੂਦ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News