ਲੜਕੀਆਂ ਦੇ ਹੱਕਾਂ ਨੂੰ ਲੈ ਕੇ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ : ਮਾਨੁਸ਼ੀ ਛਿੱਲਰ

Monday, Oct 11, 2021 - 12:45 PM (IST)

ਮੁੰਬਈ (ਬਿਊਰੋ) - ਹਿਸਟੋਰਿਕਲ ਫ਼ਿਲਮ 'ਪ੍ਰਿਥਵੀਰਾਜ' ਵਿਚ ਸੁਪਰਸਟਾਰ ਅਕਸ਼ੈ ਕੁਮਾਰ ਦੇ ਅਪੋਜ਼ਿਟ ਡੈਬਿਊ ਕਰਨ ਵਾਲੀ ਮਾਨੁਸ਼ੀ ਛਿੱਲਰ 2017 ਵਿਚ ਮਿਸ ਵਰਲਡ ਦਾ ਤਾਜ ਪਹਿਨਣ ਤੋਂ ਬਾਅਦ ਤੋਂ ਹੀ ਲੜਕੀਆਂ ਲਈ ਸਮਾਨ ਅਧਿਕਾਰਾਂ ਨੂੰ ਲੈ ਕੇ ਬੋਲ ਰਹੀ ਹੈ। ਉਹ ਲੜਕੀਆਂ ਨੂੰ ਮਾਸਿਕ ਧਰਮ ਦੌਰਾਨ ਸਫਾਈ ਬਾਰੇ ਜਾਗਰੂਕ ਕਰਨ ਲਈ ਨਾਨ-ਪ੍ਰਾਫਿਟ ਆਰਗਨਾਈਜੇਸ਼ਨ ਦੇ ਪ੍ਰੋਜੈਕਟ 'ਸ਼ਕਤੀ' ਨੂੰ ਲੀਡ ਕਰ ਰਹੀ ਹੈ। ਇਸ ਤੋਂ ਇਲਾਵਾ ਯੂਨੀਸੇਫ ਦੀਆਂ ਕਈ ਮੁਹਿੰਮਾਂ ਨਾਲ ਵੀ ਜੁੜੀ ਰਹੀ ਹੈ। ਅੰਤਰਰਾਸ਼ਟਰੀ ਲੜਕੀ ਦਿਵਸ ਦੇ ਮੌਕੇ 'ਤੇ ਮਾਨੁਸ਼ੀ ਸੋਸ਼ਲ ਮੀਡੀਆ ਦਾ ਇਸਤੇਮਾਲ ਲੜਕੀਆਂ ਦੇ ਅਧਿਕਾਰਾਂ ਨੂੰ ਲੈ ਕੇ ਬੜਬੋਲਾ ਹੋਣ ਦੀ ਜ਼ਰੂਰਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰ ਰਹੀ ਹੈ।

PunjabKesari

ਮਾਨੁਸ਼ੀ ਕਹਿੰਦੀ ਹੈ, ''ਮੇਰਾ ਮੰਨਣਾ ਹੈ ਕਿ ਪੁਰਸ਼ਾਂ ਅਤੇ ਔਰਤਾਂ ਦਾ ਲੜਕੀਆਂ ਦੇ ਅਧਿਕਾਰਾਂ ਨੂੰ ਲੈ ਕੇ ਬੜਬੋਲਾ ਹੋਣਾ ਜ਼ਰੂਰੀ ਹੈ। ਇਹ ਇਕ ਸੱਚਾਈ ਹੈ ਕਿ ਔਰਤਾਂ ਨੂੰ ਆਪਣੀ ਮੰਜ਼ਿਲ ਤਕ ਪੁੱਜਣ ਲਈ ਟਾਕਰੇ ਅਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।

PunjabKesari

ਔਰਤਾਂ ਨੂੰ ਪਾਵਰ (ਸੱਤਾ) ਹੱਥਾਂ ਵਿਚ ਲੈਣੀ ਹੋਵੇਗੀ ਅਤੇ ਇਸ ਧਾਰਨਾ ਨੂੰ ਸਰੂਪ ਦੇਣਾ ਹੋਵੇਗਾ ਕਿ ਇਕ ਲੜਕੀ ਨੂੰ ਆਪਣੇ-ਆਪ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਹੈ। ਇਹ ਮੋਕਾਪ੍ਰਸਤ ਅਤੇ ਰੂੜੀਵਾਦੀਆਂ ਨਾਲ ਭਰੀ ਦੁਨੀਆ ਹੈ, ਜੋ ਚੰਗੇ ਭਵਿੱਖ ਅਤੇ ਬਿਹਤਰ ਜਿੰਦਗੀ ਲਈ ਬੇੜੀਆਂ ਦਾ ਕੰਮ ਕਰਦੀ ਹੈ। ਇਹ ਉਨ੍ਹਾਂ ਰੂੜੀਵਾਦਾਂ ਨੂੰ ਤੋੜਣ ਦਾ ਸਮਾਂ ਹੈ।

PunjabKesari

ਮਾਨੁਸ਼ੀ ਛਿੱਲਰ ਨੇ ਇਸ ਖ਼ਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਐਡਵੋਕੇਸੀ ਨੂੰ ਆਰਟ ਨਾਲ ਮਿਲਾ ਦਿੱਤਾ ਹੈ। ਉਹ ਇੰਟਰਨੈਟ 'ਤੇ ਲੜਕੀਆਂ ਨੂੰ ਇਸ ਗੱਲ ਨੂੰ ਲੈ ਕੇ ਆਜ਼ਾਦੀ ਨਾਲ ਖ਼ੁਦ ਨੂੰ ਉਜਾਗਰ ਕਰਨ ਦੀ ਅਪੀਲ ਕਰ ਰਹੀ ਹੈ ਕਿ ਇਕ ਲੜਕੀ ਹੋਣ ਦੇ ਨਾਤੇ ਉਹ ਕਿਵੇਂ ਮਹਿਸੂਸ ਕਰਦੀਆਂ ਹਨ ਅਤੇ ਆਪਣੇ ਅਧਿਕਾਰਾਂ ਲਈ ਕਿਵੇਂ ਬੜਬੋਲਾ ਹੋਣਾ ਚਾਹੁੰਣਗੀਆਂ।

PunjabKesari


sunita

Content Editor

Related News