ਨੈਸ਼ਨਲ ਐਵਾਰਡ ਲੈਂਦੇ ਸਮੇਂ ਕੈਮਰੇ ਦੇ ਸਾਹਮਣੇ ਭਾਵੁਕ ਹੋਈ ਮਾਨਸੀ ਪਾਰੇਖ

Wednesday, Oct 09, 2024 - 11:12 AM (IST)

ਨੈਸ਼ਨਲ ਐਵਾਰਡ ਲੈਂਦੇ ਸਮੇਂ ਕੈਮਰੇ ਦੇ ਸਾਹਮਣੇ ਭਾਵੁਕ ਹੋਈ ਮਾਨਸੀ ਪਾਰੇਖ

ਨਵੀਂ ਦਿੱਲੀ - ਮਾਨਸੀ ਪਾਰੇਖ ਗੋਹਿਲ ਇੱਕ ਮਸ਼ਹੂਰ ਅਦਾਕਾਰਾ, ਗਾਇਕਾ, ਨਿਰਮਾਤਾ ਅਤੇ ਕੰਟੈਂਟ ਨਿਰਮਾਤਾ ਹੈ। ਉਸ ਨੂੰ ਸਟਾਰ ਪਲੱਸ ਦੇ ਸੀਰੀਅਲ 'ਸੁਮਿਤ ਸੰਭਾਲ ਲੇਗਾ ਹੈ' 'ਚ ਉਸ ਦੇ ਕਿਰਦਾਰ ਮਾਇਆ ਅਤੇ ਸੀਰੀਅਲ 'ਜ਼ਿੰਦਗੀ ਕਾ ਹਰ ਰੰਗ ਗੁਲਾਲ' 'ਚ ਉਸ ਦੇ ਕਿਰਦਾਰ ਗੁਲਾਲ ਲਈ ਅਜੇ ਵੀ ਯਾਦ ਕੀਤਾ ਜਾਂਦਾ ਹੈ। ਹਾਲ ਹੀ 'ਚ ਅਦਾਕਾਰਾ ਨੂੰ ਉਸ ਦੀ ਗੁਜਰਾਤੀ ਫਿਲਮ ਕੱਛ ਐਕਸਪ੍ਰੈਸ ਲਈ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ।

 

ਰਾਸ਼ਟਰਪਤੀ ਨੇ ਦਿੱਤਾ ਹੌਂਸਲਾ

ਜਦੋਂ ਮਾਨਸੀ ਐਵਾਰਡ ਲੈਣ ਲਈ ਸਟੇਜ 'ਤੇ ਗਈ ਤਾਂ ਉਹ ਇੰਨੀ ਭਾਵੁਕ ਹੋ ਗਈ ਕਿ ਹੰਝੂ ਨਹੀਂ ਰੋਕ ਸਕੀ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਨ੍ਹਾਂ ਨੂੰ ਦਿਲਾਸਾ ਦਿੰਦੇ ਨਜ਼ਰ ਆਈ। ਦਰਅਸਲ 8 ਅਕਤੂਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਨਾਲ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐਵਾਰਡ ਲੈਂਦੇ ਸਮੇਂ ਮਾਨਸੀ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਹੋਏ ਰੋ ਪਈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਉਸ ਨੂੰ ਹੌਂਸਲਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ -ਮਿਥੁਨ ਚੱਕਰਵਰਤੀ ਨੂੰ ਮਿਲਿਆ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਸਭ ਤੋਂ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾਂਸਰ ਮਿਥੁਨ ਚੱਕਰਵਰਤੀ ਪਿਛਲੇ 50 ਸਾਲਾਂ ਤੋਂ ਫਿਲਮਾਂ 'ਚ  ਕੰਮ ਕਰ ਰਹੇ ਹਨ। ਮਾਨਸੀ ਦੇ ਨਾਲ ਨਿਤਿਆ ਮੇਨੇਨ ਨੂੰ ਵੀ ਬੈਸਟ ਅਦਾਕਾਰ ਦਾ ਪੁਰਸਕਾਰ ਮਿਲਿਆ। ਨਿਤਿਆ ਨੇ ਧਨੁਸ਼ ਦੀ ਫਿਲਮ ਤਿਰੂਚਿੱਤੰਬਲਮ 'ਚ ਆਪਣੀ ਅਦਾਕਾਰੀ ਲਈ ਪੁਰਸਕਾਰ ਜਿੱਤਿਆ। ਰਿਸ਼ਭ ਸ਼ੈੱਟੀ ਨੂੰ ਕੰਤਾਰਾ ਲਈ ਸਰਵੋਤਮ ਅਦਾਕਾਰ ਲੀਡ ਐਵਾਰਡ ਮਿਲਿਆ।ਵਿਰਲ ਸ਼ਾਹ ਦੁਆਰਾ ਨਿਰਦੇਸ਼ਤ ਕੱਛ ਐਕਸਪ੍ਰੈਸ ਵਿੱਚ ਰਤਨਾ ਪਾਠਕ ਸ਼ਾਹ, ਧਰਮਿੰਦਰ ਗੋਹਿਲ, ਦਰਸ਼ੀਲ ਸਫਾਰੀ ਅਤੇ ਵਿਰਾਫ ਪਟੇਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News