ਕੰਗਨਾ ਰਣੌਤ ਬਾਰੇ ਇਹ ਕੀ ਬੋਲ ਗਏ ਬੀ. ਜੇ. ਪੀ. ਲੀਡਰ ਮਨੋਜ ਤਿਵਾਰੀ, ਕਿਹਾ– ‘ਥੋੜ੍ਹੀ ਮਰਿਆਦਾ ਦਾ...’
Wednesday, Feb 09, 2022 - 12:03 PM (IST)
ਮੁੰਬਈ (ਬਿਊਰੋ)– ਭੋਜਪੁਰੀ ਅਦਾਕਾਰ, ਗਾਇਕ ਤੇ ਬੀ. ਜੇ. ਪੀ. ਲੀਡਰ ਮਨੋਜ ਤਿਵਾਰੀ ਰਾਜਨੀਤੀ ਹੀ ਨਹੀਂ, ਸਗੋਂ ਫ਼ਿਲਮੀ ਕਲਾਕਾਰਾਂ ’ਤੇ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ’ਚ ਬਣੇ ਰਹਿੰਦੇ ਹਨ। ਮਨੋਜ ਆਪਣੇ ਦਿਲ ਦੀਆਂ ਗੱਲਾਂ ਨੂੰ ਬੇਝਿਜਕ ਕਹਿਣ ’ਚ ਪਿੱਛੇ ਨਹੀਂ ਹੱਟਦੇ।
ਇਹੀ ਕਾਰਨ ਹੈ ਕਿ ਉਨ੍ਹਾਂ ਦੇ ਬਿਆਨ ਚਰਚਾ ’ਚ ਰਹਿੰਦੇ ਹਨ। ਹਾਲ ਹੀ ’ਚ ਮਨੋਜ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ’ਤੇ ਇਕ ਵਿਵਾਦਿਤ ਬਿਆਨ ਿਦੱਤਾ ਹੈ। ਮਨੋਜ ਤਿਵਾਰੀ ਨੇ ਯੂਟਿਊਬਰ ਸਮਦੀਸ਼ ਭਾਟੀਆ ਨਾਲ ਇੰਟਰਵਿਊ ’ਚ ਰਾਜਨੀਤੀ ਤੋਂ ਲੈ ਕੇ ਫ਼ਿਲਮ ਇੰਡਸਟਰੀ ਦੀਆਂ ਗੱਲਾਂ ਕੀਤੀਆਂ।
ਇਹ ਖ਼ਬਰ ਵੀ ਪੜ੍ਹੋ : ਯੋਗਰਾਜ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਗਰੀਬਾਂ ਦਾ ਮਸੀਹਾ ਕਰਾਰ ਦਿੱਤਾ
ਇਸ ਵਿਚਾਲੇ ਉਨ੍ਹਾਂ ਨੇ ਕੰਗਨਾ ਨੂੰ ਲੈ ਕੇ ਵੱਡੀ ਗੱਲ ਆਖ ਦਿੱਤੀ। ਸਵਾਲ ਉੱਠਦਾ ਹੈ ਕਿ ਮਨੋਜ ਤਿਵਾਰੀ ਨੂੰ ਕੰਗਨਾ ਰਣੌਤ ਕਿਵੇਂ ਦੀ ਲੱਗਦੀ ਹੈ। ਇਸ ’ਤੇ ਮਨੋਜ ਕਹਿੰਦੇ ਹਨ, ‘ਉਨ੍ਹਾਂ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ ਹੈ। ਆਪਣੇ ਵਿਚਾਰ ਨੂੰ ਇੰਨਾ ਵੀ ਵਿਸਫੋਟਕ ਨਾ ਰੱਖੋ ਕਿ ਕਿਸੇ ਨੂੰ ਸਿੱਧੇ ਤੌਰ ’ਤੇ ਸੱਟ ਲੱਗੇ। ਇਕ ਕਲਾਕਾਰ ਦਾ ਵੀ ਆਪਣਾ ਇਕ ਧਰਮ ਹੁੰਦਾ ਹੈ।’
ਉਨ੍ਹਾਂ ਅੱਗੇ ਕਿਹਾ, ‘ਸੁਸ਼ਾਂਤ ਸਿੰਘ ਰਾਜਪੂਤ ਦੇ ਸਮੇਂ ਜਿੰਨੀਆਂ ਗੱਲਾਂ ਉਹ ਕਰਦੇ ਸਨ, ਸਮਝ ’ਚ ਆਉਂਦਾ ਸੀ। ਮਹਾਰਾਸ਼ਟਰ ਸਰਕਾਰ ਦਾ ਰਵੱਈਆ ਵੀ ਉਨ੍ਹਾਂ ਵੱਲ ਥੋੜ੍ਹਾ ਰੁੱਖਾ ਹੋ ਗਿਆ ਸੀ, ਜੋ ਠੀਕ ਨਹੀਂ ਸੀ। ਥੋੜ੍ਹੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ।’
ਇਹ ਖ਼ਬਰ ਵੀ ਪੜ੍ਹੋ : ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਦੌਰਾਨ ਟ੍ਰੋਲ ਹੋਏ ਸ਼ਾਹਰੁਖ ਖਾਨ
ਉਨ੍ਹਾਂ ਅਖੀਰ ’ਚ ਕਿਹਾ, ‘ਆਪਣੀ ਗੱਲ ਆਖੋ ਪਰ ਬੇਇੱਜ਼ਤੀ ਨਾਲ ਕਿਸੇ ਦਾ ਨਾਂ ਲੈਣਾ ਸਾਡੇ ਦੇਸ਼ ਦੀ ਸੰਸਕ੍ਰਿਤੀ ਨਹੀਂ ਹੈ। ਦੇਸ਼ ’ਚ ਵੱਡੇ ਅਹੁਦਿਆਂ ’ਤੇ ਬੈਠੇ ਕਿਸੇ ਵੀ ਵਿਅਕਤੀ ਦਾ ਵਿਰੋਧ ਵੀ ਕਰੋ ਤਾਂ ਵੀ ਭਾਸ਼ਾ ਮਰਿਆਦਾ ਵਾਲੀ ਰੱਖੋ। ਕੰਗਨਾ ਭਾਸ਼ਾ ’ਚ ਕਦੇ-ਕਦੇ ਮਰਿਆਦਾ ਗੁਆ ਬੈਠਦੀ ਹੈ।’
ਨੋਟ– ਮਨੋਜ ਤਿਵਾਰੀ ਦੇ ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।