ਮਨੋਜ ਮੁੰਤਸ਼ੀਰ ਨੇ ਪਾਕਿ ਨੂੰ ਦਿੱਤਾ ਮੂੰਹ ਤੋੜ ਜਵਾਬ, ''ਜੋ ਦੇਸ਼ ਆਟੇ ਲਈ ਲਾਈਨ ''ਚ ਲੱਗਦੈ, ਉਹ ਕਸ਼ਮੀਰ ਚਾਹੁੰਦਾ ਹੈ?''
Wednesday, May 07, 2025 - 01:54 PM (IST)

ਐਂਟਰਟੇਨਮੈਂਟ ਡੈਸਕ- ਭਾਰਤੀ ਫੌਜ ਵਲੋਂ 'ਆਪਰੇਸ਼ਨ ਸਿੰਦੂਰ' ਦੇ ਤਹਿਤ ਪਾਕਿਸਤਾਨ ਅਤੇ ਪੀਓਕੇ 'ਚ ਕੀਤੇ ਗਏ ਜ਼ਬਰਦਸਤ ਏਅਰ ਸਟ੍ਰਾਈਕ ਨਾਲ ਪੂਰੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਹੈ। ਜਿਥੇ ਆਮ ਲੋਕ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਰਹੇ ਹਨ ਉਧਰ ਗੀਤਕਾਰ ਅਤੇ ਲੇਖਕ ਮਨੋਜ ਮੁੰਤਸ਼ੀਰ ਨੇ ਵੀ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਸਿੱਧੇ ਤੌਰ 'ਤੇ ਔਕਾਤ 'ਚ ਰਹਿਣ ਦੀ ਸਲਾਹ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਦਿੱਤੀ ਚਿਤਾਵਨੀ
ਮਨੋਜ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ ਜਿਸ 'ਚ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਹਿੰਦੇ ਹਨ ਕਿ ਪਾਕਿਸਤਾਨ ਨੇ ਭਾਰਤ ਨਾਲ ਹੁਣ ਤੱਕ ਚਾਰ ਯੁੱਧ ਲੜੇ ਅਤੇ ਚਾਰਾਂ 'ਚ ਹਾਰ ਗਿਆ। ਫਿਰ ਵੀ ਮੈਡਲ ਲਟਕਾ ਕੇ ਘੁੰਮਦੇ ਹਨ। ਉਹ ਮੈਡਲ ਕਿ ਕੈਂਡੀ ਕਰੱਸ਼ ਜਿੱਤਣ 'ਤੇ ਮਿਲੇ ਸਨ? ਇਕ ਦੇਸ਼ ਜੋ ਆਟਾ ਮੰਗਣ ਲਈ ਵੀ ਲਾਈਨ 'ਚ ਲੱਗਦਾ ਹੈ, ਉਹ ਕਸ਼ਮੀਰ ਚਾਹੁੰਦਾ ਹੈ? ਇਸ ਵੀਡੀਓ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-'ਔਕਾਤ 'ਚ ਰਹੋ'। ਇਸ ਦੇਸ਼ 'ਚ ਰਹਿਣ ਲਈ ਬਹੁਤ ਸਾਰੀਆਂ ਥਾਵਾਂ ਹਨ, ਪਰ ਔਕਾਤ 'ਚ ਰਹਿਣ ਜ਼ਰੂਰੀ ਹੈ। ਵੀਡੀਓ 'ਚ ਮਨੋਜ ਅੱਗੇ ਕਹਿੰਦੇ ਹਨ ਕਿ ਮੈਂ ਉਨ੍ਹਾਂ ਨੂੰ ਇਕ ਮਸ਼ਵਰਾ ਦੇਣਾ ਚਾਹੁੰਦਾ ਹਾਂ ਕਿ ਇਸ ਦੁਨੀਆ 'ਚ ਰਹਿਣ ਲਈ ਕਈ ਬਿਹਤਰੀਨ ਥਾਵਾਂ ਹਨ, ਪਰ ਸਭ ਤੋਂ ਚੰਗੀ ਥਾਂ ਹੈ-ਔਕਾਤ 'ਚ ਰਹਿਣਾ।
औक़ात में रहो!#OperationSindoor #JaiHind #IndianArmedForces #IndianArmy pic.twitter.com/ZXApz3RXTt
— Manoj Muntashir Shukla (@manojmuntashir) May 7, 2025
ਭਾਰਤੀ ਫੌਜ ਨੂੰ ਕੀਤਾ ਸਲਾਮ
'ਆਪਰੇਸ਼ਨ ਸਿੰਦੂਰ' ਦੀ ਕਾਰਵਾਈ ਤੋਂ ਬਾਅਦ ਮਨੋਜ ਮੁੰਤਸ਼ੀਰ ਨੇ ਫੌਜ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ , ਜਿਸ 'ਚ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-ਜੈ ਹਿੰਦ ਦੀ ਫੌਜ'। ਉਨ੍ਹਾਂ ਨੇ ਭਾਰਤੀ ਜਵਾਨਾਂ ਦੇ ਸਾਹਸ ਅਤੇ ਪਰਾਕ੍ਰਮ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ।
देख लो बुज़दिल पड़ोसियों,
हिंदुस्तानी सिंदूर में पाकिस्तानी ख़ून से ज़्यादा आयरन है.
जय हिन्द,
जय हिन्द की सेना! 🫡🇮🇳
#OperationSindoor pic.twitter.com/3rYlH5fnKY
— Manoj Muntashir Shukla (@manojmuntashir) May 7, 2025
ਪਹਿਲਗਾਮ ਹਮਲੇ ਨੂੰ ਨਾ ਭੁੱਲਣ ਦੀ ਅਪੀਲ
ਮਨੋਜ ਮੁੰਤਸ਼ੀਰ ਨੇ ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ 'ਤੇ ਇੱਕ ਭਾਵੁਕ ਵੀਡੀਓ ਪੋਸਟ ਕੀਤਾ ਸੀ। ਇਸ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਸੀ, 'ਜਿਵੇਂ ਲੋਕ ਮੁਰਸ਼ਿਦਾਬਾਦ, ਦਿੱਲੀ ਅਤੇ ਕੋਲਕਾਤਾ ਦੀਆਂ ਘਟਨਾਵਾਂ ਨੂੰ ਭੁੱਲ ਗਏ ਸਨ, ਹੁਣ ਉਹ ਸ਼ਾਇਦ ਪਹਿਲਗਾਮ ਨੂੰ ਵੀ ਭੁੱਲ ਜਾਣਗੇ।' ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਇਸ ਹਮਲੇ ਨੂੰ ਯਾਦ ਰੱਖਣ ਦੀ ਭਾਵਨਾਤਮਕ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, 'ਜੇ ਤੁਸੀਂ ਇਸ ਵਾਰ ਵੀ ਭੁੱਲ ਜਾਂਦੇ ਹੋ, ਤਾਂ ਆਪਣੇ ਘਰਾਂ ਵਿੱਚ ਘਿਓ ਦੇ ਡੱਬੇ, ਗੇਂਦੇ-ਗੁਲਾਬ ਦੇ ਫੁੱਲ ਅਤੇ ਅੰਬ ਦੀ ਲੱਕੜ ਸੁਰੱਖਿਅਤ ਰੱਖੋ, ਕਿਉਂਕਿ ਅਗਲੀਆਂ ਅੰਤਿਮ ਸੰਸਕਾਰ ਦੀਆਂ ਚਿਤਾਵਾਂ ਇਨ੍ਹਾਂ ਨਾਲ ਹੀ ਸਜਾਈਆਂ ਜਾਣਗੀਆਂ।'
ਮਨੋਜ ਦੀ ਇਹ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਦੇਸ਼ ਭਰ 'ਚ ਲੋਕ ਉਨ੍ਹਾਂ ਦੇ ਸ਼ਬਦਾਂ ਨੂੰ ਦੇਸ਼ ਭਗਤੀ ਨਾਲ ਭਰਪੂਰ ਅਤੇ ਸਾਹਸੀ ਮੰਨ ਰਹੇ ਹਨ।