ਮਨੋਜ ਬਾਜਪਾਈ ਨੇ ਪ੍ਰਸ਼ੰਸਕਾਂ ਨੂੰ ਦਿੱਤਾ ‘ਸੱਤਿਆ 2’ ਦਾ ਹਿੰਟ
11/27/2022 11:06:02 AM

ਮੁੰਬਈ (ਬਿਊਰੋ)– ਮਨੋਜ ਬਾਜਪਾਈ ਭਾਰਤੀ ਫ਼ਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ’ਚੋਂ ਇਕ ਹਨ। ‘ਸੱਤਿਆ’ ਤੋਂ ਲੈ ਕੇ ‘ਦਿ ਫੈਮਿਲੀ ਮੈਨ’ ਤੱਕ ਉਨ੍ਹਾਂ ਵਲੋਂ ਨਿਭਾਏ ਗਏ ਸਾਰੇ ਕਿਰਦਾਰਾਂ ਤੋਂ ਅਸੀਂ ਚੰਗੀ ਤਰ੍ਹਾਂ ਵਾਕਿਫ ਹਾਂ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਸੋਨਮ ਬਾਜਵਾ 'ਤੇ ਆਇਆ ਜੀ ਖ਼ਾਨ ਦਾ ਦਿਲ, ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)
ਰਾਮ ਗੋਪਾਲ ਵਰਮਾ ਦੀ ‘ਸੱਤਿਆ’ ’ਚ ਨਿਭਾਇਆ ਉਨ੍ਹਾਂ ਦਾ ਕਿਰਦਾਰ ਭੀਖੂ ਮਹਾਤਰੇ, ਉਨ੍ਹਾਂ ਦੇ ਦਮਦਾਰ ਕਿਰਦਾਰਾਂ ’ਚੋਂ ਇਕ ਹੈ, ਜਿਸ ’ਚ ਉਨ੍ਹਾਂ ਦੇ ਨਾਲ ਸ਼ੈਫਾਲੀ ਸ਼ਾਹ ਨਜ਼ਰ ਆਈ ਸੀ।
ਮਨੋਜ ਬਾਜਪਾਈ ਨੇ ਭੀਖੂ ਮਹਾਤਰੇ ਦੀ ਵਾਪਸੀ ਵੱਲ ਇਸ਼ਾਰਾ ਕਰਦਿਆਂ ਆਪਣੇ ਇੰਸਟਾਗ੍ਰਾਮ ’ਤੇ ਫ਼ਿਲਮ ਦੇ ਵਕਾਰੀ ਬੀ. ਜੀ. ਐੱਮ. ਦੀ ਵਰਤੋ ਕਰਦਿਆਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪ੍ਰੋਮੋ ਜਾਰੀ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਬੀਤੇ ਦਿਨ ਹਿੱਟਜ਼ ਮਿਊਜ਼ਿਕ ਨੇ ਟਵਿੱਟਰ ’ਤੇ ‘ਮੁੰਬਈ ਕਾ ਕਿੰਗ ਕੌਨ?’ ਬਾਰੇ ਪੁੱਛਿਆ ਸੀ। ਮਨੋਜ ਵਾਜਪਾਈ ਨੇ ਵੀ ਭੀਖੂ ਮਹਾਤਰੇ ਨਾਲ ਜਵਾਬ ਦਿੱਤਾ, ਜੋ ਫ਼ਿਲਮ ਦਾ ਪ੍ਰਸਿੱਧ ਸੰਵਾਦ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।