ਯੁਵਰਾਜ ਹੰਸ ਨਾਲ ਰੋਮਾਂਟਿਕ ਹੋਈ ਮੰਨਤ ਨੂਰ, ਵੇਖੋ ਖ਼ੂਬਸੂਰਤ ਵੀਡੀਓ

08/07/2021 12:13:14 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਮੰਨਤ ਨੂਰ ਦਾ ਗੀਤ 'ਮੇਰਾ ਮਾਹੀ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਗੁਰਨੀਤ ਦੋਸਾਂਝ ਨੇ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਵੀਡੀਓ ਤੇਜੀ ਸੰਧੂ ਵਲੋਂ ਤਿਆਰ ਕੀਤੀ ਗਈ ਹੈ। ਇਸ ਗੀਤ 'ਚ ਫੀਚਰਿੰਗ ਮੰਨਤ ਨੂਰ ਅਤੇ ਯੁਵਰਾਜ ਹੰਸ ਕਰਦੇ ਨਜ਼ਰ ਆ ਰਹੇ ਹਨ। ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ 'ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਮਾਂ ਨੂੰ ਆਪਣਾ ਵਿਆਹ ਕਰਨ ਲਈ ਪ੍ਰੇਰਦੀ ਹੈ। ਮੰਨਤ ਨੂਰ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 
ਇਥੇ ਵੇਖੋ ਮੰਨਤ ਨੂਰ ਦੇ ਗੀਤ ਦਾ ਵੀਡੀਓ -

ਮੰਨਤ ਨੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ। 'ਸੰਦਲੀ ਸੰਦਲੀ' ਗੀਤ ਤਾਂ ਇੰਨਾਂ ਕੁ ਮਕਬੂਲ ਹੋਇਆ ਕਿ ਕੌਮਾਂਤਰੀ ਪੱਧਰ 'ਤੇ ਇਸ ਗੀਤ ਨੂੰ ਪਛਾਣ ਮਿਲੀ ਸੀ। ਉਥੇ ਹੀ ਯੁਵਰਾਜ ਹੰਸ ਵੀ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ। ਗੀਤਾਂ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਰਹੇ ਹਨ। ਉਨ੍ਹਾਂ ਨੇ 'ਯਾਰ ਅਣਮੁੱਲੇ' ਵਰਗੀਆਂ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ।


 


sunita

Content Editor

Related News