ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ

Friday, Jul 08, 2022 - 10:29 AM (IST)

ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ

ਐੱਸ. ਏ. ਐੱਸ. ਨਗਰ (ਬਿਊਰੋ)– ਐੱਸ. ਟੀ. ਐੱਫ. ਵਲੋਂ ਮੋਹਾਲੀ ’ਚ ਤਾਇਨਾਤ 2 ਪੁਲਸ ਕਰਮਚਾਰੀਆਂ ਨੂੰ ਰਿਸ਼ਵਤ ਤੇ ਹੈਰੋਇਨ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਆਈ. ਜੀ. (ਐੱਸ. ਟੀ. ਐੱਫ.) ਰੋਪੜ ਰੇਂਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਪੁਲਸ ਕਾਂਸਟੇਬਲਾਂ ਦੀ ਪਛਾਣ ਗੁਰਇਕਬਾਲ ਸਿੰਘ ਤੇ ਦਲਬੀਰ ਸਿੰਘ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਬੈਕਲੈੱਸ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀ ਬੋਲਡ ਲੁੱਕ, ਪ੍ਰਸ਼ੰਸਕ ਹੋਏ ਦੀਵਾਨੇ (ਦੇਖੋ ਤਸਵੀਰਾਂ)

ਉਨ੍ਹਾਂ ਦੱਸਿਆ ਕਿ ਦੋਵਾਂ ਕਾਂਸਟੇਬਲਾਂ ਨੂੰ ਹੈਰੋਇਨ ਤੇ 19,000 ਰੁਪਏ ਰਿਸ਼ਵਤ ਦੇ ਪੈਸਿਆਂ ਸਮੇਤ ਕਾਬੂ ਕੀਤਾ ਗਿਆ ਹੈ। ਉਕਤ ਗ੍ਰਿਫ਼ਤਾਰ ਕਾਂਸਟੇਬਲ ਦਲਬੀਰ ਸਿੰਘ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਗੰਨਮੈਨ ਦੱਸਿਆ ਜਾ ਰਿਹਾ ਹੈ।

ਇਸ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਏ. ਆਈ. ਜੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਪੁਲਸ ਕਰਮਚਾਰੀਆਂ ਨੇ ਭੁੱਲਰ ਨਾਂ ਦੇ ਨਸ਼ਾ ਤਸਕਰ, ਜੋ ਕਿ ਪਿੰਡ ਮੌਲੀ ਬੈਦਵਾਣ (ਸੈਕਟਰ 80) ਵਿਖੇ ਰਹਿੰਦਾ ਹੈ, ਦੇ ਕਮਰੇ ’ਚ ਜਾ ਕੇ 5 ਗ੍ਰਾਮ ਹੈਰੋਇਨ ਫੜੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News