ਮਨਕੀਰਤ ਔਲਖ ਨੇ ਜੁੜਵਾਂ ਧੀਆਂ ਦਾ ਪੁੱਤ ਨਾਲ ਮਿਲ ਕੀਤਾ ਸ਼ਾਨਦਾਰ ਸਵਾਗਤ, ਤਸਵੀਰਾਂ ਵੇਖ ਹੋਵੋਗੇ ਬਾਗੋ ਬਾਗ

Saturday, Jul 27, 2024 - 03:00 PM (IST)

ਮਨਕੀਰਤ ਔਲਖ ਨੇ ਜੁੜਵਾਂ ਧੀਆਂ ਦਾ ਪੁੱਤ ਨਾਲ ਮਿਲ ਕੀਤਾ ਸ਼ਾਨਦਾਰ ਸਵਾਗਤ, ਤਸਵੀਰਾਂ ਵੇਖ ਹੋਵੋਗੇ ਬਾਗੋ ਬਾਗ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਮਨਕੀਰਤ ਔਲਖ ਦੇ ਘਰ ਵਾਹਿਗੁਰੂ ਜੀ ਨੇ ਆਪਣੀ ਮਿਹਰ ਕੀਤੀ ਹੈ। ਦਰਅਸਲ, ਬੀਤੇ ਕੁਝ ਦਿਨ ਪਹਿਲਾ ਹੀ ਮਨਕੀਰਤ ਔਲਖ ਜੁੜਵਾ ਧੀਆਂ ਦੇ ਪਿਤਾ ਬਣੇ ਹਨ। ਇਸ ਦੀ ਜਾਣਕਾਰੀ ਮਨਕੀਰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਸੀ।

PunjabKesari

ਹਾਲ ਹੀ 'ਚ ਗਾਇਕ ਨੇ ਆਪਣੀਆਂ ਧੀਆਂ ਦਾ ਘਰ 'ਚ ਸ਼ਾਨਦਾਰ ਸਵਾਗਤ ਕੀਤਾ, ਜਿਸ ਨੂੰ ਵੇਖ ਕੇ ਹਰ ਕਿਸੇ ਦੇ ਚਿਹਰੇ 'ਤੇ ਖ਼ੁਸ਼ੀ ਆ ਗਈ। ਮਨਕੀਰਤ ਨੇ ਆਪਣੀਆਂ ਧੀਆਂ ਦਾ ਘਰ 'ਚ ਸ਼ਾਨਦਾਰ ਸਵਾਗਤ ਕੀਤਾ, ਜਿਸ ਦੀਆਂ ਕੁਝ ਝਲਕੀਆਂ ਤੁਸੀਂ ਵੇਖ ਸਕਦੇ ਹੋ। 

PunjabKesari

ਸੋਸ਼ਲ ਮੀਡੀਆ ‘ਤੇ ਮਨਕੀਰਤ ਔਲਖ ਨੇ ਜਿਵੇਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਲਾਕਾਰ ਵੀ ਔਲਖ ਨੂੰ ਕੁਮੈਂਟ ਕਰਕੇ ਵਧਾਈ ਦੇ ਰਹੇ ਹਨ।

PunjabKesari

ਇਸ ਤੋਂ ਪਹਿਲਾਂ ਵੀ ਗਾਇਕ ਨੇ  ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਜੁੜਵਾ ਧੀਆਂ ਦੇ ਪਿਤਾ ਬਣ ਗਏ ਹਨ। ਗਾਇਕ ਨੇ ਆਪਣੀਆਂ ਧੀਆਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ 'ਚ ਉਹ ਹਸਪਤਾਲ 'ਚ  ਨਜ਼ਰ ਆ ਰਹੀਆਂ ਸਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News