ਮਨਕਿਰਤ ਔਲਖ ਤੇ ਬੱਬੂ ਮਾਨ ਪ੍ਰਸ਼ੰਸਕਾਂ ਨੂੰ ਦੇਣਗਾ ਸਰਪ੍ਰਾਈਜ਼!

7/15/2020 9:11:53 AM

ਜਲੰਧਰ (ਵੈੱਬ ਡੈਸਕ) — ਪੰਜਾਬੀ ਪ੍ਰਸਿੱਧ ਗਾਇਕ ਮਨਕਿਰਤ ਔਲਖ ਅਤੇ ਬੱਬੂ ਮਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕੁਮੈਂਟਸ ਕਰ ਰਹੇ ਹਨ। ਇਸ ਵਾਇਰਲ ਤਸਵੀਰ ਤੋਂ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਬੱਬੂ ਮਾਨ ਤੇ ਮਨਕਿਰਤ ਔਲਖ ਦਰਸ਼ਕਾਂ ਨੂੰ ਕੋਈ ਸਰਪ੍ਰਾਈਜ਼ ਦੇਣ ਦੀ ਤਿਆਰੀ 'ਚ ਹਨ। ਹੋ ਸਕਦਾ ਦੋਵੇਂ ਕੋਈ ਗੀਤ ਲੈ ਕੇ ਆ ਰਹੇ ਹਨ ਪਰ ਇਨ੍ਹਾਂ ਗੱਲਾਂ 'ਚ ਕਿੰਨੀ ਸੱਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਹਨ। ਇਸ ਦੇ ਨਾਲ ਹੀ ਗਾਇਕ ਮਨਕਿਰਤ ਔਲਖ ਵੀ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਸਰੋਤਿਆਂ ਦੀ ਝੋਲੀ 'ਚ ਪਾ ਰਹੇ ਹਨ।
PunjabKesari
ਹਾਲ ਹੀ 'ਚ ਉਨ੍ਹਾਂ ਦਾ ਨਿਮਰਤ ਖਹਿਰਾ ਨਾਲ ਇੱਕ ਗੀਤ 'ਵੈਲ' ਆਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 'ਚੂੜੇ ਵਾਲੀ ਬਾਂਹ', 'ਗੱਲਾਂ ਮਿੱਠੀਆਂ' ਅਤੇ 'ਡਾਂਗ' ਸਣੇ ਕਈ ਗੀਤ ਗਾ ਚੁੱਕੇ ਹਨ।
PunjabKesari
ਬੱਬੂ ਮਾਨ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। ਦਰਸ਼ਕ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਗੀਤਾਂ ਦੇ ਨਾਲ-ਨਾਲ ਉਹ ਕਈ ਫ਼ਿਲਮਾਂ ਵੀ ਕਰ ਚੁੱਕੇ ਹਨ ਅਤੇ ਜਲਦ ਹੀ ਉਹ ਆਪਣੀ ਫ਼ਿਲਮ 'ਸੁੱਚਾ ਸੂਰਮਾ' ਲੈ ਕੇ ਆ ਰਹੇ ਹਨ।


sunita

Content Editor sunita