ਟੀ. ਵੀ. ਦੇ ਇਸ ਜੋੜੇ ਨੇ ਗੁਰਦੁਆਰੇ 'ਚ ਲਾਵਾਂ ਲੈ ਕੇ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

07/01/2020 1:51:51 PM

ਜਲੰਧਰ (ਬਿਊਰੋ) — ਕੋਰੋਨਾ ਵਾਇਰਸ ਦੇ ਚਲਦੇ ਹੋਏ ਇਸ ਤਾਲਾਬੰਦੀ  'ਚ ਟੀ. ਵੀ. ਅਦਾਕਾਰ ਮਨੀਸ਼ ਰਾਏਸਿੰਘਾ (Manish Raisinghan) ਨੇ ਕੋ-ਸਟਾਰ ਸੰਗੀਤਾ ਚੌਹਾਨ ( Sangeita Chauhaan) ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
PunjabKesari
ਇਹ ਵਿਆਹ ਮੁੰਬਈ ਸਥਿਤ ਗੁਰਦੁਆਰੇ 'ਚ ਹੋਇਆ ਹੈ। ਦੋਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਲਾਵਾਂ ਲੈ ਕੇ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਸੰਗੀਤਾ ਨੇ  ਗੁਲਾਬੀ ਰੰਗ ਦਾ ਪਟਿਆਲਾ ਸ਼ਾਹੀ ਸੂਟ ਪਾਇਆ ਹੋਇਆ ਸੀ।
Just in: Manish Raisinghan ties the knot with Sangeita Chauhaan in ...
​​​​​​​ਮਨੀਸ਼ ਨੇ ਹਲਕੇ ਪਿੰਕ ਰੰਗ ਦਾ ਕੁੜਤਾ ਅਤੇ ਨਾਲ ਵ੍ਹਾਈਟ ਰੰਗ ਦਾ ਪਜਾਮਾ ਨਾਲ ਹੀ ਜੈਕਟ ਵੀ ਪਾਈ ਹੋਈ ਸੀ। ਇਸ ਤੋਂ ਇਲਾਵਾ ਦੋਵਾਂ ਨੇ ਮੈਚਿੰਗ ਰੰਗ ਦੇ ਮਾਸਕ ਵੀ ਪਹਿਨੇ ਹੋਏ ਸਨ।
Manish Raisinghan Wiki, Age, Height, Girlfriend, Wife, Family ...
ਦੋਵਾਂ ਦੀ ਮੁਲਾਕਾਤ ਇੱਕ ਟੀ. ਵੀ. ਸੀਰੀਅਲ ਦੌਰਾਨ ਹੀ ਹੋਈ ਸੀ। ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਅੱਜ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਵਿਆਹ 'ਚ ਪਰਿਵਾਰਕ ਮੈਂਬਰ ਅਤੇ ਕੁਝ ਖ਼ਾਸ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
Sasural Simar Ka's Manish Raisinghan welcomes his bride in ...

 


sunita

Content Editor

Related News