ਲੰਡਨ ਡਾਇਰੀਜ਼ : ਪ੍ਰਸ਼ੰਸਕਾਂ ਲਈ ਇਕ ਮਸਤੀ ’ਚ ਬਦਲ ਜਾਂਦੀ ਹੈ ਮਨੀਸ਼ ਪਾਲ ਦੀ ਯਾਤਰਾ

Tuesday, Nov 08, 2022 - 02:52 PM (IST)

ਲੰਡਨ ਡਾਇਰੀਜ਼ : ਪ੍ਰਸ਼ੰਸਕਾਂ ਲਈ ਇਕ ਮਸਤੀ ’ਚ ਬਦਲ ਜਾਂਦੀ ਹੈ ਮਨੀਸ਼ ਪਾਲ ਦੀ ਯਾਤਰਾ

ਮੁੰਬਈ (ਬਿਊਰੋ) - ਭਾਰਤੀ ਮਨੋਰੰਜਨ ਉਦਯੋਗ ਦੇ ਸਭ ਤੋਂ ਪਿਆਰੇ ਤੇ ਪ੍ਰਸਿੱਧ ਨਾਵਾਂ ’ਚੋਂ ਇਕ ਮਨੀਸ਼ ਪਾਲ ਨੇ ਨਾ ਸਿਰਫ਼ ਪਲੇਟਫਾਰਮਸ ’ਤੇ, ਸਗੋਂ ਸਰਹੱਦਾਂ ਪਾਰ ਵੀ ਆਪਣੇ ਲਈ ਇਕ ਜਗ੍ਹਾ ਬਣਾਈ ਹੈ। ਵਰਤਮਾਨ ’ਚ ਲੰਡਨ ਦੀ ਯਾਤਰਾ ’ਤੇ ‘ਜੁਗ ਜੁਗ ਜੀਓ’ ਸਟਾਰ ਦਾ ਸਥਾਨਕ ਪ੍ਰਸ਼ੰਸਕਾਂ ਦੁਆਰਾ ਭਾਰੀ ਉਤਸ਼ਾਹ ਤੇ ਪਿਆਰ ਨਾਲ ਸਵਾਗਤ ਕੀਤਾ ਗਿਆ। ਮਨੀਸ਼ ਪਾਲ, ਜੋ ਨਾ ਸਿਰਫ ਇਕ ਵਧੀਆ ਅਭਿਨੇਤਾ ਹਨ, ਸਗੋਂ ਇਕ ਕਾਬਲ ਗਾਇਕ ਵੀ ਹਨ।

ਇਹ ਖ਼ਬਰ ਵੀ ਪੜ੍ਹੋ : ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਰਿਲੀਜ਼ (ਵੀਡੀਓ)

ਟੈਲੀਵਿਜ਼ਨ ਤੋਂ ਲੈ ਕੇ ਫ਼ਿਲਮਾਂ ਤੱਕ, ਮਨੀਸ਼ ਪਾਲ ਨੇ ਮਨੋਰੰਜਨ ਦੇ ਵੱਖ-ਵੱਖ ਮਾਧਿਅਮਾਂ ’ਚ ਮੁਹਾਰਤ ਹਾਸਲ ਕੀਤੀ ਹੈ ਤੇ ਨਾ ਸਿਰਫ਼ ਭਾਰਤ ’ਚ ਸਗੋਂ ਦੁਨੀਆ ਭਰ ’ਚ ਇਕ ਕਮਾਲ ਦਾ ਪ੍ਰਸ਼ੰਸਕ ਬਣਾਇਆ ਹੈ। ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਜਦੋਂ ਮਨੀਸ਼ ਲੰਡਨ ਗਿਆ ਤੇ ਸੜਕਾਂ ’ਤੇ ਘੁੰਮ ਰਿਹਾ ਸੀ ਤਾਂ ਇਕ ਸਥਾਨਕ ਕਲਾਕਾਰ ਨੇ ਉਸ ਨੂੰ ਪਛਾਣ ਲਿਆ ਤੇ ਉਸ ਦੇ ਜੋਸ਼ ਨੂੰ ਰੋਕ ਨਾ ਸਕਿਆ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਗੀਤ 'ਵਾਰ' ਕੁੱਝ ਮਿੰਟਾਂ 'ਚ 1.6 ਮਿਲੀਅਨ ਲੋਕਾਂ ਨੇ ਵੇਖਿਆ (ਵੀਡੀਓ)

ਪ੍ਰਸ਼ੰਸਕ ਨੇ ਇੰਸਟਾਗ੍ਰਾਮ ’ਤੇ ਸਟਾਰ ਦਾ ਧੰਨਵਾਦ ਕਰਦੇ ਹੋਏ ਕਿਹਾ, ‘ਮੇਰੇ ਨਾਲ ਜੁੜਨ ਤੇ ਗਾਉਣ ਲਈ ਸੁਪਰਸਟਾਰ ਮਨੀਸ਼ ਪਾਲ ਦਾ ਧੰਨਵਾਦ। ਬਹੁਤ ਖੁਸ਼ੀ ਹੋਈ ਕਿ ਭਾਰਤ ਦੇ ਨੰਬਰ ਇਕ ਹੋਸਟ ਨੇ ਮੇਰੇ ਮਾਈਕ ਨੂੰ ਆਸ਼ੀਰਵਾਦ ਦਿੱਤਾ! ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ। ਭਰਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ।’

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News