ਮੰਦਿਰਾ ਬੇਦੀ ਦੀ ਫਿਟਨੈੱਸ ਨੇ ਕੀਤਾ ਪ੍ਰਸ਼ੰਸਕਾਂ ਨੂੰ ਹੈਰਾਨ (ਵੀਡੀਓ)

Friday, May 21, 2021 - 11:45 AM (IST)

ਮੰਦਿਰਾ ਬੇਦੀ ਦੀ ਫਿਟਨੈੱਸ ਨੇ ਕੀਤਾ ਪ੍ਰਸ਼ੰਸਕਾਂ ਨੂੰ ਹੈਰਾਨ (ਵੀਡੀਓ)

ਮੁੰਬਈ: ਅਦਾਕਾਰਾ ਮੰਦਿਰਾ ਬੇਦੀ ਆਪਣੀ ਫਿਟਨੈੱਸ ਦਾ ਖ਼ਾਸ ਧਿਆਨ ਰੱਖਦੀ ਹੈ। ਅਦਾਕਾਰਾ ਆਪਣੇ ਵਰਕਆਊਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਮੰਦਿਰਾ ਨੇ ਆਪਣਾ ਇਕ ਹੈਂਡਸਟੈਂਡ ਵੀਡੀਓ ਸਾਂਝਾ ਕੀਤਾ ਹੈ ਜੋ ਦੇਖ ਕੇ ਹੁਣ ਸਭ ਹੈਰਾਨ ਰਹਿ ਗਏ ਹਨ। 

PunjabKesari
ਵੀਡੀਓ ’ਚ ਮੰਦਿਰਾ ਬਲੈਕ ਸਪੋਰਟਸ ਬਿਕਨੀ ਅਤੇ ਟਰਾਊਜ਼ਰ ’ਚ ਨਜ਼ਰ ਆ ਰਹੀ ਹੈ। ਮੰਦਿਰਾ 10 ਹੈਂਡਸਟੈਂਡ ਦੇ ਰੈਪਸ ਮਾਰਦੀ ਨਜ਼ਰ ਆ ਰਹੀ ਹੈ। ਵੀਡੀਓ ਸਾਂਝੀ ਕਰਦੇ ਹੋਏ ਮੰਦਿਰਾ ਨੇ ਲਿਖਿਆ ਕਿ ‘ਇਹ ਮੇਰਾ ਰੋਜ਼ ਦਾ ਰੂਟੀਨ ਹੈ। ਕਦੇ 10 ਤਾਂ ਕਦੇ 20 ਅਤੇ ਮੈਨੂੰ ਉਮੀਦ ਹੈ ਕਿ ਕਿਸੇ ਦਿਨ ਮੈਂ ਇਸ ਤੋਂ ਜ਼ਿਆਦਾ ਕਰਾਂਗੀ। ਬਿਨਾਂ ਕੰਧ ਦੇ ਸਹਾਰੇ ਪਰ ਕਿਸੇ ਜਲਦਬਾਜ਼ੀ ਅਤੇ ਪ੍ਰੈੱਸ਼ਰ ’ਚ ਨਹੀਂ।

 
 
 
 
 
 
 
 
 
 
 
 
 
 
 

A post shared by Mandira Bedi (@mandirabedi)

ਅਦਾਕਾਰਾ ਦੀ ਇਸ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਮੰਦਿਰਾ ਨੇ 1994 ’ਚ ਟੀ.ਵੀ. ਸ਼ੋਅ ‘ਸ਼ਾਂਤੀ’ ਨਾਲ ਸ਼ੁਰੂਆਤ ਕੀਤੀ ਸੀ। ਮੰਦਿਰਾ ਨੇ ਕਈ ਟੀ.ਵੀ. ਸ਼ੋਅ, ਰਿਐਲਿਟੀ ਸ਼ੋਅ ਅਤੇ ਫ਼ਿਲਮਾਂ ’ਚ ਕੰਮ ਕੀਤਾ। ਹਾਲ ਹੀ ’ਚ ਮੰਦਿਰਾ ਨੇ ਇਕ ਧੀ ਨੂੰ ਗੋਦ ਲਿਆ ਹੈ। 


author

Aarti dhillon

Content Editor

Related News