ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਧਮਕੀਆਂ ਦੇਣ ਵਾਲੇ ਸ਼ਖ਼ਸ ਨੂੰ ਦੋ ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਿਆ

07/27/2022 1:26:41 PM

ਮੁੰਬਈ (ਬਿਊਰੋ)– ਇਥੋਂ ਦੀ ਪੁਲਸ ਨੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੂੰ ਧਮਕੀ ਦੇਣ ਦੇ ਦੋਸ਼ ’ਚ ਮਨਵਿੰਦਰ ਸਿੰਘ ਨਾਂ ਦੇ ਇਕ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਨਵਿੰਦਰ ਸਿੰਘ ਇਕ ਸਟ੍ਰਗਲਿੰਗ ਅਦਾਕਾਰ ਹੈ ਤੇ ਕੈਟਰੀਨਾ ਕੈਫ ਦਾ ਫੈਨ ਵੀ। ਉਹ ਕੈਟਰੀਨਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਇਸ ਲਈ ਕੁਝ ਮਹੀਨਿਆਂ ਤੋਂ ਉਹ ਲਗਾਤਾਰ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਸੋਸ਼ਲ ਮੀਡੀਆ ’ਤੇ ਪ੍ਰੇਸ਼ਾਨ ਕਰ ਰਿਹਾ ਸੀ।

ਇੰਨਾ ਹੀ ਨਹੀਂ, ਰਾਹ ਚਲਦਿਆਂ ਉਹ ਕੈਟਰੀਨਾ ਦਾ ਪਿੱਛਾ ਵੀ ਕਰ ਰਿਹਾ ਸੀ। ਦੋਸ਼ੀ ਮੁੰਬਈ ’ਚ ਹੀ ਰਹਿੰਦਾ ਹੈ। ਉਸ ਨੂੰ ਦੋ ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮਹਿੰਗਾਈ ਵਧਣ ਦੀ ਲੋਕਾਂ ਨੂੰ ਇੰਨੀ ਫਿਕਰ ਨਹੀਂ, ਜਿੰਨੀ ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੇ ਰਿਲੇਸ਼ਨਸ਼ਿਪ ਦੀ ਹੈ

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਸੀ, ਜਿਸ ਤੋਂ ਬਾਅਦ ਵਿੱਕੀ ਕੌਸ਼ਲ ਨੇ ਪ੍ਰੇਸ਼ਾਨ ਹੋ ਕੇ ਮੁੰਬਈ ਦੇ ਸਾਂਤਾਕਰੂਜ਼ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕਰਵਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਦੋਸ਼ੀ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਵਿੱਕੀ ਕੌਸ਼ਲ ਬੀਤੇ ਦਿਨੀਂ ਪੁਲਸ ਸਟੇਸ਼ਨ ’ਚ ਪਹੁੰਚੇ ਸਨ। 4 ਘੰਟਿਆਂ ’ਚ ਪੁਲਸ ਨੇ ਦੋਸ਼ੀ ਨੂੰ ਸਾਂਤਾਕਰੂਜ਼ ਇਲਾਕੇ ਤੋਂ ਹੀ ਫੜ ਲਿਆ।

ਵਿੱਕੀ ਸਾਂਤਾਕਰੂਜ਼ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਉਣ ਆਏ ਸਨ ਕਿ ਇਕ ਵਿਅਕਤੀ ਧਮਕੀ ਦੇ ਰਿਹਾ ਹੈ ਤੇ ਇੰਸਟਾਗ੍ਰਾਮ ’ਤੇ ਧਮਕੀ ਭਰੇ ਸੁਨੇਹੇ ਪੋਸਟ ਕਰ ਰਿਹਾ ਹੈ। ਸ਼ਿਕਾਇਤਕਰਤਾ ਵਿੱਕੀ ਕੌਸ਼ਲ ਨੇ ਕਿਹਾ ਕਿ ਦੋਸ਼ੀ ਉਸ ਦੀ ਪਤਨੀ ਕੈਟਰੀਨਾ ਕੈਫ ਦਾ ਪਿੱਛਾ ਵੀ ਕਰ ਰਿਹਾ ਹੈ ਤੇ ਉਸ ਨੂੰ ਧਮਕਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News