ਗਾਇਕ ਮਲਕੀਤ ਸਿੰਘ ਨੇ ਤਾਲਾਬੰਦੀ ਤੋਂ ਬਾਅਦ ਸਕਾਟਲੈਂਡ ’ਚ ਲਾਇਆ ਪਹਿਲਾ ਸ਼ੋਅ

Tuesday, Aug 10, 2021 - 05:23 PM (IST)

ਗਾਇਕ ਮਲਕੀਤ ਸਿੰਘ ਨੇ ਤਾਲਾਬੰਦੀ ਤੋਂ ਬਾਅਦ ਸਕਾਟਲੈਂਡ ’ਚ ਲਾਇਆ ਪਹਿਲਾ ਸ਼ੋਅ

ਚੰਡੀਗੜ੍ਹ (ਬਿਊਰੋ)– ਗੋਲਡਨ ਸਟਾਰ ਮਲਕੀਤ ਸਿੰਘ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਏ ਦਿਨ ਆਪਣੇ ਚਾਹੁਣ ਵਾਲਿਆਂ ਲਈ ਕੁਝ ਨਾ ਕੁਝ ਅਪਲੋਡ ਜ਼ਰੂਰ ਕਰਦੇ ਹਨ। ਉਥੇ ਪ੍ਰਸ਼ੰਸਕ ਵੀ ਮਲਕੀਤ ਸਿੰਘ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਖੂਬ ਪਿਆਰ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਐਮੀ-ਸੋਨਮ ਦੀ ਫ਼ਿਲਮ ‘ਪੁਆੜਾ’ ਦਾ ਰਿਲੀਜ਼ ਤੋਂ ਪਹਿਲਾਂ ਹੀ ਧਮਾਕਾ, IMDB ’ਤੇ ਹੋ ਰਹੀ ਟਰੈਂਡ

ਹਾਲ ਹੀ ’ਚ ਮਲਕੀਤ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਤਾਲਾਬੰਦੀ ਤੋਂ ਬਾਅਦ ਸਕਾਟਲੈਂਡ ’ਚ ਲਾਏ ਆਪਣੇ ਪਹਿਲੇ ਸ਼ੋਅ ਨੂੰ ਲੈ ਕੇ ਜ਼ਿਕਰ ਕੀਤਾ ਹੈ। ਮਲਕੀਤ ਸਿੰਘ ਨੇ ਲਾਈਵ ਸ਼ੋਅ ਦੀ ਵੀਡੀਓ ਸਾਂਝੀ ਕਰਦਿਆਂ ਇਕ ਕੈਪਸ਼ਨ ’ਚ ਲਿਖੀ ਹੈ।

 
 
 
 
 
 
 
 
 
 
 
 
 
 
 
 

A post shared by Malkit Singh MBE (@malkitsingh_goldenstar)

ਵੀਡੀਓ ਨਾਲ ਮਲਕੀਤ ਸਿੰਘ ਲਿਖਦੇ ਹਨ, ‘ਸਕਾਟਲੈਂਡ ਦੇ ਗਲਾਸਗੋ ਵਿਖੇ ਤਾਲਾਬੰਦੀ ਤੋਂ ਬਾਅਦ ਪਹਿਲਾ ਲਾਈਵ ਸ਼ੋਅ। ਕਰੋ ਇੰਜੁਆਏ।’

ਦੱਸ ਦੇਈਏ ਕਿ ਵੀਡੀਓ ’ਚ ਮਲਕੀਤ ਸਿੰਘ ਆਪਣਾ ਸੁਪਰਹਿੱਟ ਗੀਤ ‘ਮਾਮਾ ਗ੍ਰੇਟ’ ਗਾਉਂਦੇ ਨਜ਼ਰ ਆ ਰਹੇ ਹਨ।

ਨੋਟ– ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News