''ਹਾਊਸਫੁੱਲ-3'' ਦਾ ਧਮਾਕੇਦਾਰ ਗੀਤ ''ਮਾਲਾਮਾਲ'' ਹੋਇਆ ਰਿਲੀਜ਼ (VIDEO)
Saturday, May 14, 2016 - 11:44 AM (IST)
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ''ਹਾਊਸਫੁੱਲ 3'' ਦਾ ਇਕ ਹੋਰ ਗੀਤ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾ ਇਸ ਫਿਲਮ ਦਾ ਗੀਤ ''ਟਾਂਗ ਉਠਾ ਕੇ'' ਰਿਲੀਜ਼ ਹੋਇਆ ਸੀ, ਜਿਸ ਨੂੰ ਮਸ਼ਹੂਰ ਗਾਇਕ ਮੀਕਾ ਨੇ ਗਾਇਆ ਹੈ। ਹੁਣ ਇਸ ਤੋਂ ਬਾਅਦ ਇਸ ਫਿਲਮ ਦਾ ਗੀਤ ''ਮਾਲਾਮਾਲ'' ਰਿਲੀਜ਼ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸਾਜਿਦ ਫਰਹਾਦ ਵਲੋਂ ਨਿਰਦੇਸ਼ਤ ਇਸ ਫਿਲਮ ''ਚ ਅਕਸ਼ੈ ਕੁਮਾਰ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਜੈਕਲੀਨ ਫਰਨਾਂਡੀਜ਼, ਨਰਗਿਸ ਫਾਖਰੀ ਅਤੇ ਲੀਸਾ ਹੇਡਨ ਵੀ ਮੁਖ ਭੂਮਿਕਾ ''ਚ ਨਜ਼ਰ ਆਉਣਗੇ। ਇਹ ਫਿਲਮ 3 ਜੂਨ ਨੂੰ ਰਿਲੀਜ਼ ਹੋਵੇਗੀ।