ਮਲਾਇਕਾ ਅਰੋੜਾ ਨੇ ਦਿੱਤਾ ਦੂਜੇ ਵਿਆਹ ਦਾ ਹਿੰਟ, ਅਰਜੁਨ ਕਪੂਰ ਬਾਰੇ ਆਖੀ ਇਹ ਗੱਲ

05/05/2022 3:26:57 PM

ਮੁੰਬਈ (ਬਿਊਰੋ)– ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਪਿਛਲੇ ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਦੇ ਵਿਆਹ ਬਾਰੇ ਕਈ ਵਾਰ ਕਿਆਸ ਲਗਾਈ ਜਾ ਚੁੱਕੀ ਹੈ। ਅਜਿਹੇ ’ਚ ਮਲਾਇਕਾ ਤੇ ਅਰਜੁਨ ਦੋਵੇਂ ਹੀ ਆਖ ਚੁੱਕੇ ਹਨ ਕਿ ਉਹ ਆਪਣੇ ਰਿਸ਼ਤੇ ’ਚ ਖ਼ੁਸ਼ ਹਨ ਤੇ ਵਿਆਹ ਦਾ ਪਲਾਨ ਨਹੀਂ ਕਰ ਰਹੇ ਹਨ। ਹਾਲਾਂਕਿ ਮਲਾਇਕਾ ਅਰੋੜਾ ਦੇ ਨਵੇਂ ਇੰਟਰਵਿਊ ਨੂੰ ਸੁਣ ਕੇ ਲੱਗਦਾ ਹੈ ਕਿ ਉਹ ਅਰਜੁਨ ਕਪੂਰ ਨਾਲ ਵਿਆਹ ਦਾ ਪਲਾਨ ਆਖਿਰਕਾਰ ਬਣਾ ਹੀ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਤੇ ਦਿਵਿਆ ਦੱਤਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਬੰਬੇ ਟਾਈਮਜ਼ ਨਾਲ ਮਲਾਇਕਾ ਅਰੋੜਾ ਨੇ ਆਪਣੇ ਤੇ ਅਰਜੁਨ ਕਪੂਰ ਦੇ ਰਿਸ਼ਤੇ ਬਾਰੇ ਗੱਲਬਾਤ ਕੀਤੀ ਹੈ। ਉਸ ਨੇ ਦੱਸਿਆ ਕਿ ਅਜੇ ਉਨ੍ਹਾਂ ਦਾ ਰਿਸ਼ਤਾ ਕਿਸ ਸਟੇਜ ’ਤੇ ਹੈ। ਮਲਾਇਕਾ ਕਹਿੰਦੀ ਹੈ, ‘ਸਭ ਤੋਂ ਜ਼ਰੂਰੀ ਗੱਲ ਹੈ ਕਿ ਕੀ ਸਾਨੂੰ ਪਤਾ ਹੈ ਕਿ ਅਸੀਂ ਆਪਣਾ ਭਵਿੱਖ ਇਕੱਠੇ ਚਾਹੁੰਦੇ ਹਾਂ। ਜੇਕਰ ਤੁਸੀਂ ਆਪਣੇ ਰਿਸ਼ਤੇ ’ਚ ਹੁੰਦੇ ਹੋਏ ਚੀਜ਼ਾਂ ਬਾਰੇ ਅਜੇ ਵੀ ਸੋਚ ਰਹੇ ਹੋ ਤੇ ਕਹਿ ਰਹੇ ਹੋ ਕਿ ‘ਓਹ ਮੈਨੂੰ ਨਹੀਂ ਪਤਾ’ ਤਾਂ ਮੈਂ ਉਸ ਜਗ੍ਹਾ ਨਹੀਂ ਹਾਂ। ਇਹ ਮੇਰੇ ਲਈ ਪਵਿੱਤਰ ਤੇ ਮਹੱਤਵਪੂਰਨ ਹੈ। ਸਾਨੂੰ ਲੱਗਦਾ ਹੈ ਕਿ ਅਸੀਂ ਉਸ ਪੜਾਅ ’ਤੇ ਹਾਂ, ਜਿਥੇ ਅਸੀਂ ਸੋਚ ਰਹੇ ਹਾਂ ਕਿ ਅਗਲਾ ਕੀ ਹੋਵੇਗਾ ਤੇ ਕਿਥੇ ਹੋਵੇਗਾ। ਅਸੀਂ ਚੀਜ਼ਾਂ ਬਾਰੇ ਕਾਫੀ ਵਿਚਾਰ ਕਰਦੇ ਹਾਂ। ਅਸੀਂ ਇਕ ਹੀ ਪਲੇਨ ’ਤੇ ਹਾਂ, ਇਕੋ-ਜਿਹੀ ਸੋਚ ਤੇ ਆਇਡੀਆ ਦੇ ਨਾਲ। ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ।’

 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

ਉਨ੍ਹਾਂ ਅੱਗੇ ਕਿਹਾ, ‘ਅਸੀਂ ਇਕ ਮੈਚੁਅਰ ਸਟੇਜ ’ਤੇ ਹਾਂ, ਜਿਥੇ ਸਾਨੂੰ ਅਜੇ ਵੀ ਇਕ-ਦੂਜੇ ਬਾਰੇ ਬਹੁਤ ਕੁਝ ਜਾਣਨਾ ਹੈ ਪਰ ਅਸੀਂ ਇਕੱਠੇ ਫਿਊਚਰ ਜ਼ਰੂਰ ਦੇਖਣਾ ਚਾਹਾਂਗੇ। ਦੇਖਣਾ ਚਾਹਾਂਗੇ ਕਿ ਅਸੀਂ ਇਸ ਰਿਸ਼ਤੇ ਨੂੰ ਇਥੋਂ ਕਿਥੇ ਲੈ ਕੇ ਜਾ ਸਕਦੇ ਹਾਂ। ਅਸੀਂ ਇਸ ਬਾਰੇ ਹਾਸਾ-ਮਜ਼ਾਕ ਕਰਦੇ ਰਹਿੰਦੇ ਹਾਂ ਪਰ ਅਸੀਂ ਇਸ ਨੂੰ ਲੈ ਕੇ ਗੰਭੀਰ ਵੀ ਹਾਂ।’

ਮਲਾਇਕਾ ਕਹਿੰਦੀ ਹੈ, ‘ਤੁਹਾਨੂੰ ਆਪਣੇ ਰਿਸ਼ਤੇ ’ਚ ਪਾਜ਼ੇਟਿਵ ਤੇ ਸਕਿਓਰ ਮਹਿਸੂਸ ਕਰਨਾ ਹੁੰਦਾ ਹੈ। ਮੈਂ ਬਹੁਤ ਖ਼ੁਸ਼ ਤੇ ਪਾਜ਼ੇਟਿਵ ਹਾਂ। ਅਰਜੁਨ ਮੈਨੂੰ ਆਤਮ ਵਿਸ਼ਵਾਸ ਤੇ ਯਕੀਨ ਦਿੰਦੇ ਹਨ ਤੇ ਇਹ ਦੋਵੇਂ ਪਾਸਿਓਂ ਹੈ। ਹਾਂ, ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰੇ ਪੱਤੇ ਇਕੱਠੇ ਨਹੀਂ ਖੋਲਣੇ ਚਾਹੀਦੇ। ਅਸੀਂ ਅੱਜ ਵੀ ਆਪਣੀ ਜ਼ਿੰਦਗੀ ਤੋਂ ਕਰਦੇ ਹਾਂ ਤੇ ਰੋਜ਼ ਰੋਮਾਂਸ ਕਰਦੇ ਹਾਂ। ਮੈਂ ਉਸ ਨੂੰ ਹਮੇਸ਼ਾ ਕਹਿੰਦੀ ਹਾਂ ਕਿ ਮੈਂ ਉਸ ਨਾਲ ਬੁੱਢੇ ਹੋਣਾ ਹੈ। ਅਸੀਂ ਬਾਕੀ ਚੀਜ਼ਾਂ ਦੇਖ ਲਵਾਂਗੇ ਪਰ ਮੈਨੂੰ ਪਤਾ ਹੈ ਕਿ ਉਹ ਮੇਰਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News