ਮਲਾਇਕਾ ਅਰੋੜਾ ਨੇ ਜ਼ਾਹਿਰ ਕੀਤੀ ਦਿਲ ਦੀ ਇੱਛਾ, ਬਣਨਾ ਚਾਹੁੰਦੀ ਹੈ ਧੀ ਦੀ ਮਾਂ

Thursday, Aug 12, 2021 - 05:22 PM (IST)

ਮਲਾਇਕਾ ਅਰੋੜਾ ਨੇ ਜ਼ਾਹਿਰ ਕੀਤੀ ਦਿਲ ਦੀ ਇੱਛਾ, ਬਣਨਾ ਚਾਹੁੰਦੀ ਹੈ ਧੀ ਦੀ ਮਾਂ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਅੰਦਾਜ਼ ਕਰਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਮਲਾਇਕਾ ਦੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਹਮੇਸ਼ਾ ਸ਼ੀਸੇ ਵਾਂਗ ਹਰ ਇੱਕ ਦੇ ਸਾਹਮਣੇ ਰਹਿੰਦੀ ਹੈ। ਅਰਬਾਜ਼ ਖ਼ਾਨ ਨਾਲ ਤਲਾਕ ਹੋਵੇ ਜਾਂ ਫਿਰ ਅਰਜੁਨ ਕਪੂਰ ਨੂੰ ਡੇਟ ਕਰਨਾ ਮਲਾਇਕਾ ਹਰ ਮੁੱਦੇ 'ਤੇ ਮੀਡੀਆ ਨੂੰ ਬੇਬਾਕ ਤਰੀਕੇ ਨਾਲ ਜਵਾਬ ਦਿੰਦੀ ਹੈ। ਹਾਲ ਹੀ ਵਿੱਚ ਮਲਾਇਕਾ ਨੇ ਆਪਣੀ ਇੱਕ ਇੱਛਾ ਦੱਸੀ ਹੈ ਜਿਸ ਨੂੰ ਲੈ ਕੇ ਉਹ ਕਾਫੀ ਸੁਰਖੀਆਂ ਵਿੱਚ ਹੈ।

Bollywood Tadka
ਬਾਲੀਵੁੱਡ ਦੀ ਹਸੀਨਾ ਮਲਾਇਕਾ ਨੇ ਇੱਕ ਰਿਆਲਟੀ ਸ਼ੋਅ ਵਿੱਚ ਆਪਣੀ ਪੁਰਾਣੀ ਇੱਛਾ ਤੋਂ ਪਰਦਾ ਹਟਾਇਆ ਹੈ। ਇਸ ਸ਼ੋਅ ਦੀ ਸਟੇਜ਼ ਤੋਂ ਮਲਾਇਕਾ ਨੇ ਇੱਛਾ ਜਤਾਈ ਹੈ ਕਿ ਉਹ ਇੱਕ ਧੀ ਦੀ ਮਾਂ ਬਣਨਾ ਚਾਹੁੰਦੀ ਹੈ। ਜੇਕਰ ਇਸ ਤਰ੍ਹਾਂ ਨਹੀਂ ਹੋਇਆ ਤਾਂ ਉਹ ਧੀ ਨੂੰ ਗੋਦ ਲਵੇਗੀ।

Sizzling Hot Malaika Arora 🔥 | Most beautiful indian actress, Beautiful  indian actress, Indian actress hot pics
ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਮਲਾਇਕਾ ਛੇਤੀ ਹੀ ਧੀ ਨੂੰ ਗੋਦ ਲੈ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਬਾਜ਼ ਖ਼ਾਨ ਤੋਂ ਤਲਾਕ ਲੈਣ ਤੋਂ ਬਾਅਦ ਮਲਾਇਕਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਮਲਾਇਕਾ ਦਾ ਇੱਕ ਪੁੱਤਰ ਹੈ। ਅਦਾਕਾਰਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਇੱਕ ਧੀ ਦੀ ਜ਼ਰੂਰਤ ਹੈ। ਜਿਸ ਨਾਲ ਉਹ ਆਪਣਾ ਮੇਕਅਪ ਅਤੇ ਕੱਪੜੇ ਸਾਂਝੇ ਕਰ ਸਕੇ। 


author

Aarti dhillon

Content Editor

Related News