‘ਹੀਰਾਮੰਡੀ’ ਦੇ ਸੋਲੋ ਪੋਸਟਰਜ਼ ਰਿਲੀਜ਼
Friday, Mar 01, 2024 - 02:03 PM (IST)

ਮੁੰਬਈ (ਬਿਊਰੋ) - ਸੰਜੇ ਲੀਲਾ ਭੰਸਾਲੀ ਇਕ ਵਾਰ ਫਿਰ ਦਰਸ਼ਕਾਂ ਨੂੰ ਮਚ ਅਵੇਟਿਡ ਫਿਲਮ ‘ਹੀਰਾਮੰਡੀ’ ਨਾਲ ਪ੍ਰਭਾਵਿਤ ਕਰਨ ਲਈ ਤਿਆਰ ਹਨ। ਫਿਲਮ ’ਚ ਮਨੀਸ਼ਾ ਕੋਇਰਾਲਾ, ਅਦਿਤੀ ਰਾਓ ਹੈਦਰੀ, ਸੋਨਾਕਸ਼ੀ ਸਿਨਹਾ, ਸ਼ਰਮੀਨ ਸਹਿਗਲ, ਰਿਚਾ ਚੱਢਾ ਤੇ ਸੰਜੀਦਾ ਸ਼ੇਖ ਵਰਗੀਆਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਨਜ਼ਰ ਆਉਣ ਵਾਲੀਆਂ ਹਨ।
ਟੀਜ਼ਰ ਰਿਲੀਜ਼ ਕਰਨ ਤੋਂ ਬਾਅਦ, ਹੁਣ ਫਿਲਮ ਨਿਰਮਾਤਾਵਾਂ ਨੇ ਹਰੇਕ ਅਭਿਨੇਤਰੀ ਲਈ ਉਨ੍ਹਾਂ ਦੇ ਸਟਨਿੰਗ ਸੋਲੋ ਪੋਸਟਰਜ਼ ਦੀ ਘੁੰਡ ਚੁਕਾਈ ਕੀਤੀ। ਸੋਲੋ ਪੋਸਟਰਜ਼ ਸੁੰਦਰਤਾ ਤੇ ਸ਼ਾਨ ਦੀ ਝਲਕ ਦਿੰਦੇ ਹਨ।
‘ਹੀਰਾਮੰਡੀ’ ਮਲਿਕਾਜਨ ਤੇ ਫਰੀਦਾਨ ਵਿਚਾਲੇ ਸੰਘਰਸ਼ ਨੂੰ ਦਰਸਾਉਂਦੀ ਹੈ, ਇਕ ਅਜਿਹਾ ਖੇਤਰ ਜਿੱਥੇ ਵੇਸਵਾਵਾਂ ਰਾਣੀਆਂ ਦੇ ਰੂਪ ’ਚ ਰਾਜ ਕਰਦੀਆਂ ਹਨ।
ਇਕ ਸ਼ਾਨਦਾਰ ਕਾਸਟ ਨਾਲ, ਫਿਲਮ ਪਿਆਰ, ਤਾਕਤ, ਵਿਸ਼ਵਾਸਘਾਤ ਤੇ ਆਜ਼ਾਦੀ ਦੇ ਰੰਗਾਂ ਨੂੰ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।