ਜਦੋਂ ਰਾਜ ਸਭਾ ’ਚ ਜਯਾ ਬੱਚਨ ਦੀ ਟਿੱਪਣੀ ’ਤੇ ਹਾਸਾ ਨਾ ਰੋਕ ਸਕੇ ਮੈਂਬਰ

Saturday, Aug 03, 2024 - 10:51 AM (IST)

ਜਦੋਂ ਰਾਜ ਸਭਾ ’ਚ ਜਯਾ ਬੱਚਨ ਦੀ ਟਿੱਪਣੀ ’ਤੇ ਹਾਸਾ ਨਾ ਰੋਕ ਸਕੇ ਮੈਂਬਰ

ਨਵੀਂ ਦਿੱਲੀ - ਰਾਜ ਸਭਾ ’ਚ ਸ਼ੁੱਕਰਵਾਰ ਜਦੋਂ ਸਪਾ ਦੀ ਮੈਂਬਰ ਜਯਾ ਬੱਚਨ ਨੇ ਚੇਅਰਮੈਨ ਜਗਦੀਪ ਧਨਖੜ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਅੱਜ ‘ਲੰਚ ਬ੍ਰੇਕ’ ਮਿਲੀ ਹੈ ਤਾਂ ਮੈਂਬਰ ਹਾਸਾ ਨਹੀਂ ਰੋਕ ਸਕੇ। ਜਯਾ ਨੇ ਕਿਹਾ, ‘ਸਰ, ਮੈਂ ਜਯਾ ਅਮਿਤਾਭ ਬੱਚਨ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਦੀ ਹਾਂ।’ 

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

ਇਹ ਸੁਣ ਕੇ ਚੇਅਰਮੈਨ ਧਨਖੜ ਹੱਸਣ ਲੱਗ ਪਏ। ਮੈਂਬਰਾਂ ਦੇ ਹਾਸੇ ਦਰਮਿਆਨ ਜਯਾ ਬੱਚਨ ਨੇ ਧਨਖੜ ਨੂੰ ਪੁੱਛਿਆ ‘ਕੀ ਤੁਹਾਨੂੰ ਅੱਜ ਲੰਚ ਬ੍ਰੇਕ ਮਿਲੀ? ਨਹੀਂ ਮਿਲੀ? ਇਸੇ ਲਈ ਤੁਸੀਂ ਜੈਰਾਮ ਜੀ (ਕਾਂਗਰਸ ਦੇ ਸੰਸਦ ਮੈਂਬਰ) ਦਾ ਨਾਂ ਲੈ ਰਹੇ ਹੋ। ਜਦੋਂ ਤੱਕ ਤੁਸੀਂ ਉਨ੍ਹਾਂ ਦਾ ਨਾਂ ਨਹੀਂ ਲੈਂਦੇ, ਤੁਹਾਨੂੰ ਭੋਜਨ ਹਜ਼ਮ ਨਹੀਂ ਹੁੰਦਾ।’

ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ

ਇਸ ’ਤੇ ਚੇਅਰਮੈਨ ਨੇ ਕਿਹਾ ਕਿ ਮੈਂ ਅੱਜ ਇੱਕਲਿਆਂ ਲੰਚ ਨਹੀਂ ਕੀਤਾ। ਮੈਂ ਜੈਰਾਮ ਰਮੇਸ਼ ਜੀ ਨਾਲ ਦੁਪਹਿਰ ਦਾ ਖਾਣਾ ਖਾਧਾ। ਉਨ੍ਹਾਂ ਜਯਾ ਬੱਚਨ ਨੂੰ ਇਹ ਵੀ ਕਿ ਕਿ ਮੈਂ ਤੁਹਾਡਾ ਅਤੇ ਅਮਿਤਾਭ ਜੀ ਦੀ ਵੀ ਫੈਨ ਹਾਂ। ਚੇਅਰਮੈਨ ਤੇ ਜਯਾ ਬੱਚਨ ਵਿਚਾਲੇ ਹੋਈ ਇਸ ਗੱਲਬਾਤ ਦੌਰਾਨ ਮੈਂਬਰ ਹੱਸਦੇ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News