ਰਿਆ ਚੱਕਰਵਤੀ ਵਾਂਗ ਇਸ ਅਦਾਕਾਰ ਦੇ ਜੀਵਨ ''ਚ ਵੀ ਮਹੇਸ਼ ਭੱਟ ਕਰਦੇ ਸੀ ਪੂਰੀ ਦਖ਼ਲਅੰਦਾਜ਼ੀ, ਬਣਾ ਦਿੱਤਾ ਸੀ ਸੰਨਿਆਸੀ
Monday, Aug 24, 2020 - 03:40 PM (IST)
ਮੁੰਬਈ (ਬਿਊਰੋ) — ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਭੱਟ ਇੰਨ੍ਹੀਂ ਦਿਨੀਂ ਕਾਫ਼ੀ ਚਰਚਾ 'ਚ ਬਣੇ ਹੋਏ ਹਨ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰਿਆ ਚੱਕਰਵਤੀ ਤੇ ਮਹੇਸ਼ ਭੱਟ ਦਾ ਰਿਸ਼ਤਾ ਲਗਾਤਾਰ ਸਵਾਲਾਂ ਦੇ ਘੇਰੇ 'ਚ ਹੈ। ਹਾਲ ਹੀ 'ਚ ਦੋਹਾਂ ਦੀ ਵ੍ਹਟਸਐਪ ਚੈਟ ਵਾਇਰਲ ਹੋਈ ਸੀ। ਇਸ ਚੈਟ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਮਹੇਸ਼ ਭੱਟ ਦੇ ਕਹਿਣ 'ਤੇ ਹੀ ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲੋਂ ਸਾਰੇ ਰਿਸ਼ਤੇ ਤੋੜੇ ਸਨ।
ਰਿਆ ਚੱਕਰਵਰਤੀ ਨੇ 8 ਜੂਨ ਨੁੰ ਸੁਸ਼ਾਂਤ ਦਾ ਘਰ ਛੱਡਿਆ ਸੀ ਅਤੇ 14 ਜੂਨ ਨੂੰ ਸੁਸ਼ਾਂਤ ਦੀ ਭੇਦ ਭਰੇ ਹਲਾਤਾਂ 'ਚ ਮੌਤ ਹੋ ਗਈ ਸੀ ਪਰ ਇਹ ਪਹਿਲਾ ਮੌਕਾ ਨਹੀਂ ਜਦੋਂ ਮਹੇਸ਼ ਭੱਟ ਕਿਸੇ ਦੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰਕੇ ਸੁਰਖੀਆਂ 'ਚ ਆਏ ਹੋਣ। ਇਸ ਤੋਂ ਪਹਿਲਾਂ ਮਹੇਸ਼ ਭੱਟ ਨੇ ਆਪਣੇ ਦੋਸਤ ਵਿਨੋਦ ਖੰਨਾ ਨੂੰ ਅਧਿਆਤਮਕ ਜੀਵਨ ਅਪਨਾਉਣ ਲਈ ਪ੍ਰੇਰਿਤ ਕੀਤਾ ਸੀ।
ਦੱਸ ਦਈਏ ਕਿ 80 ਦੇ ਦਹਾਕੇ 'ਚ ਵਿਨੋਦ ਖੰਨਾ ਦਾ ਕਰੀਅਰ ਸੁਪਰਹਿੱਟ ਸੀ। ਉਹ ਅਮਿਤਾਭ ਬੱਚਨ ਨੂੰ ਟੱਕਰ ਦਿੰਦੇ ਸਨ। ਇਸੇ ਦੌਰਾਨ ਵਿਨੋਦ ਖੰਨਾ ਦੀ ਮਾਂ ਦਾ ਦਿਹਾਂਤ ਹੋ ਗਿਆ ਤੇ ਉਹ ਪੁਰੀ ਤਰ੍ਹਾਂ ਟੁੱਟ ਗਏ ਸਨ, ਜਿਸ ਤੋਂ ਬਾਅਦ ਮਹੇਸ਼ ਭੱਟ ਨੇ ਉਨ੍ਹਾਂ ਨੂੰ ਅਧਿਆਤਮ ਵੱਲ ਜਾਣ ਲਈ ਪ੍ਰੇਰਿਤ ਕੀਤਾ।
ਦੱਸਣਯੋਗ ਹੈ ਕਿ ਇਸ ਸਭ ਦਾ ਖ਼ੁਲਾਸਾ ਮਹੇਸ਼ ਭੱਟ ਨੇ ਖ਼ੁਦ ਇੱਕ ਇੰਟਰਵਿਊ 'ਚ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ 'ਲੋਕ ਨਹੀਂ ਜਾਣਦੇ ਪਰ ਉਹ ਵਿਨੋਦ ਖੰਨਾ ਨੂੰ ਓਸ਼ੋ ਰਜਨੀਸ਼ ਦੇ ਆਸ਼ਰਮ 'ਚ ਲੈ ਕੇ ਗਏ ਸਨ। ਮਾਂ ਦੀ ਮੌਤ ਤੋਂ ਬਾਅਦ ਉਹ ਕਾਫ਼ੀ ਦੁਖੀ ਸਨ ਪਰ ਆਸ਼ਰਮ ਜਾ ਕੇ ਉਨ੍ਹਾਂ ਨੂੰ ਕਾਫ਼ੀ ਸਕੂਨ ਮਿਲਿਆ ਸੀ। ਇਸ ਤੋਂ ਬਾਅਦ ਵਿਨੋਦ ਖੰਨਾ ਸਾਧੂ ਬਣ ਗਏ ਸਨ ਤੇ ਕੁਝ ਚਿਰ ਲਈ ਉਨ੍ਹਾਂ ਨੇ ਸਭ ਕੁਝ ਛੱਡ ਦਿੱਤਾ ਸੀ।