ਆਲੀਆ ਭੱਟ ਦੀ ਭੈਣ ਨੂੰ ਮਿਲੀਆਂ ਜਬਰ-ਜ਼ਿਨਾਹ ਦੀਆਂ ਧਮਕੀਆਂ, ਸਾਂਝੇ ਕੀਤੇ ਸਕ੍ਰੀਨਸ਼ਾਟ
Wednesday, Jul 15, 2020 - 11:53 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੂੰ ਭੱਦੇ ਅਤੇ ਧਮਕੀ ਭਰੇ ਕੁਮੈਂਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਤਰਾਜ਼ਯੋਗ ਕੁਮੈਟਸ ਮਿਲਣ ਤੋਂ ਬਾਅਦ ਸ਼ਾਹੀਨ ਨੇ ਉਨ੍ਹਾਂ ਕੁਮੈਟਸ ਨੂੰ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ। ਸ਼ਾਹੀਨ ਨੇ ਕੁਮੈਂਟ ਦੇ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ ਅਤੇ ਇੱਕ ਇੰਸਟਾ ਸਟੋਰੀ ਦੇ ਜਰੀਏ ਲੰਬਾ ਚੌੜਾ ਨੋਟ ਵੀ ਲਿਖਿਆ ਹੈ।
ਅਦਾਕਾਰਾ ਨੇ ਦੱਸਿਆ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਕਈ ਲੋਕਾਂ ਨੇ ਤਾਂ ਜਬਰ-ਜ਼ਿਨਾਹ (ਰੇਪ ਕਰਨ) ਦੀਆਂ ਧਮਕੀਆਂ ਵੀ ਦਿੱਤੀਆਂ ਹਨ, ਜਿਸ ਤੋਂ ਬਾਅਦ ਸ਼ਾਹੀਨ ਕਾਫ਼ੀ ਗੁੱਸੇ 'ਚ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਇਤਰਾਜ਼ਯੋਗ ਕੁਮੈਂਟਸ ਕਰਨ ਵਾਲੇ ਯੂਜਰਜ਼ ਖ਼ਿਲਾਫ਼ ਲੀਗਲ ਐਕਸ਼ਨ ਲੈਣ ਵਾਲੇ ਹਨ। ਸ਼ਾਹੀਨ ਨੇ ਲਿਖਿਆ ਹੈ ਕਿ ਕੀ ਤੁਸੀਂ ਇਸ ਤੋਂ ਹੈਰਾਨ ਹੋਏ? ਕਿਉਂ? ਇਸ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ। ਇਸ ਦੇ ਅੱਗੇ ਉਨ੍ਹਾਂ ਨੇ ਕਈ ਤਸਵੀਰਾਂ ਦੇ ਜਰੀਏ ਲੰਬਾ ਨੋਟ ਸਾਂਝਾ ਕੀਤਾ ਹੈ।
ਦੱਸ ਦੇਈਏ ਕਿ ਸ਼ਾਹੀਨ ਅਤੇ ਆਲੀਆ ਦੇ 'ਚ ਕਾਫ਼ੀ ਚੰਗੀ ਬਾਂਡਿੰਗ ਹੈ, ਜੋ ਕਈ ਵਾਰ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਆ ਚੁੱਕੀ ਹੈ। ਸ਼ਾਹੀਨ ਨੇ ਇਸ ਤੋਂ ਪਹਿਲਾਂ ਡਿਪਰੈਸ਼ਨ ਨਾਲ ਵੀ ਫਾਈਟ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਡਿਪਰੈਸ਼ਨ ਦੀ ਲੜਾਈ ਨੂੰ ਲੈ ਕੇ ਇੱਕ ਕਿਤਾਬ ਵੀ ਲਿਖੀ ਸੀ, ਜੋ ਕਾਫ਼ੀ ਚਰਚਾ 'ਚ ਵੀ ਰਹੀ ਸੀ।