ਮਹੇਸ਼ ਭੱਟ ਨੂੰ ਹੈ ਆਪਣੀ ਬੇਟੀ ''ਤੇ ਮਾਣ, ਕਿਹਾ...

Tuesday, Feb 23, 2016 - 09:06 AM (IST)

 ਮਹੇਸ਼ ਭੱਟ ਨੂੰ ਹੈ ਆਪਣੀ ਬੇਟੀ ''ਤੇ ਮਾਣ, ਕਿਹਾ...

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਨੂੰ ਆਪਣੀ ਬੇਟੀ ਅਤੇ ਅਦਾਕਾਰਾ ਆਲੀਆ ਭੱਟ''ਤੇ ਮਾਣ ਹੈ। ਮਹੇਸ਼ ਭੱਟ ਨੂੰ ਆਲੀਆ ਦੇ ਫਿਲਮੀ ਸਫਰ ਨੂੰ ਲੈ ਕੇ ਮਾਣ ਮਹਿਸੂਸ ਹੋ ਰਿਹਾ ਹੈ। ਆਲੀਆ ਦੀ ਫਿਲਮ ''ਹਾਈਵੇ'' ਨੂੰ ਐਤਵਾਰ ਨੂੰ ਪੂਰੇ ਦੋ ਸਾਲ ਹੋ ਗਏ। ਇਸ ''ਤੇ ਆਲੀਆ ਨੇ ਟਵੀਟ ਕਰਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਸੀ। ਨਾਲ ਹੀ ਆਲੀਆ ਨੇ ਇਹ ਵੀ ਦੱਸਿਆ ਸੀ ਕਿ ਕਿਵੇਂ ਫਿਲਮ ਦਾ ਸਫਰ ਅਤੇ ਤਜਰਬਾ ਅੱਜ ਵੀ ਉਸ ਵਿਚ ਰੋਮਾਂਚ ਪੈਦਾ ਕਰ ਦਿੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਆਪਣੀ ਬੇਟੀ ਆਲੀਆ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣੀ ਬੇਟੀ ''ਤੇ ਮਾਣ ਹੈ। ਮਹੇਸ਼ ਭੱਟ ਨੇ ਟਵੀਟ ਕੀਤਾ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਬੱਚੇ ਅੱਗੇ ਜਾ ਕੇ ਕੀ ਬਣਨਗੇ।
ਜ਼ਿਕਰਯੋਗ ਹੈ ਕਿ ਆਲੀਆ ਦੀ ਆਉਣ ਵਾਲੀ ਫਿਲਮ 18 ਮਾਰਚ ਨੂੰ ਰਿਲੀਜ਼ ਹੋਵੇਗੀ, ਜਿਸ ਦੇ ਨਿਰਦੇਸ਼ਕ ਸ਼ਕੁਨ ਬਤਰਾ ਹਨ। ਇਸ ਫਿਲਮ ''ਚ ਆਲੀਆ ਤੋਂ ਇਲਾਵਾ ਸਿਧਾਰਥ ਮਲਹੋਤਰਾ, ਫਵਾਦ ਖਾਨ ਅਤੇ ਰਿਸ਼ੀ ਕਪੂਰ ਵੀ ਮੁਖ ਭੂਮਿਕਾ ''ਚ ਨਜ਼ਰ ਆਉਣਗੇ।


Related News