ਟੀਕੇ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਮਾਧੁਰੀ ਨੇ ਲਿਆ ‘ਡਾਂਸ ਦੀਵਾਨੇ 3’ ਸ਼ੋਅ ਤੋਂ ਬ੍ਰੇਕ, ਹੁਣ ਸੋਨੂੰ ਸੂਦ ਕਰਨਗੇ ਜੱਜ

5/4/2021 1:35:58 PM

ਮੁੰਬਈ: ਟੀ. ਵੀ ਦੇ ਮਸ਼ਹੂਰ ਡਾਂਸਿੰਗ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ 3’ ’ਚ ਅਦਾਕਾਰ ਸੋਨੂੰ ਸੂਦ ਬਤੌਰ ਜੱਜ ਹਿੱਸਾ ਲੈਣ ਵਾਲੇ ਹਨ। ਉਹ ਸ਼ੋਅ ਦੀ ਜੱਜ ਮਾਧੁਰੀ ਦੀਕਸ਼ਿਤ ਨੂੰ ਰਿਪਲੇਸ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਮਾਧੁਰੀ ਦੀਕਸ਼ਿਤ ਕੁਝ ਦਿਨਾਂ ਲਈ ਰਿਐਲਿਟੀ ਸ਼ੋਅ ਤੋਂ ਬਰੇਕ ਲੈ ਰਹੀ ਹੈ। ਹਾਲ ਹੀ ’ਚ ਉਨ੍ਹਾਂ ਨੇ ਕੋਰੋਨਾ ਵੈਕਸੀਨ ਦਾ ਦੂਜਾ ਟੀਕਾ ਲਗਵਾਇਆ ਹੈ। ਟੀਕਾ ਲਗਵਾਉਣ ਤੋਂ ਬਾਅਦ ਉਹ ਘਰ ’ਚ ਰਹੇਗੀ। 

PunjabKesari
ਮਾਧੁਰੀ ਦੀਕਸ਼ਿਤ ਦਾ ਕਹਿਣਾ ਹੈ ਕਿ ਉਹ ਘਰ ’ਚ ਰਹਿ ਕੇ ਆਪਣੀ ਇਮਿਊਨਿਟੀ ਨੂੰ ਵਧਾਏਗੀ ਅਤੇ ਵਰਕਆਊਟ ਕਰੇਗੀ। ਸ਼ੋਅ ’ਚ ਮਾਧੁਰੀ ਦੀਕਸ਼ਿਤ ਦੇ ਨਾਲ ਧਰਮੇਸ਼ ਅਤੇ ਤੁਸ਼ਾਰ ਕਾਲੀਆ ਬਤੌਰ ਜੱਜ ਹਿੱਸਾ ਲੈਂਦੇ ਸਨ ਪਰ ਮਾਧੁਰੀ ਦੇ ਜਾਣ ਤੋਂ ਬਾਅਦ ਇਕ ਜੱਜ ਦੀ ਘਾਟ ਸੀ ਜਿਸ ਨੂੰ ਸੋਨੂੰ ਸੂਦ ਪੂਰਾ ਕਰਨਗੇ। ਮੇਕਅਰਸ ਨੇ ਉਨ੍ਹਾਂ ਨੂੰ ਅਪਰੋਚ ਕੀਤਾ ਸੀ ਅਤੇ ਉਹ ਇਸ ਲਈ ਮੰਨ ਵੀ ਗਏ ਸਨ। 
ਸੋਨੂੰ ਸੂਦ ਬਣਨਗੇ ਜੱਜ
‘ਡਾਂਸ ਦੀਵਾਨੇ 3’ ਦੇ ਮੁਕਾਬਲੇਬਾਜ਼ ਅਤੇ ਜੱਜ ਮਾਧੁਰੀ ਦੀਕਸ਼ਿਤ ਦੀ ਘਾਟ ਨੂੰ ਮਿਸ ਕਰਨਗੇ ਪਰ ਸੋਨੂੰ ਸੂਦ ਦੇ ਨਾਲ ਵੀ ਕਾਫ਼ੀ ਮਜ਼ਾ ਕਰਨਗੇ। ਕੋਰੋਨਾ ਸੰਕਟ ’ਚ ਸੋਨੂੰ ਸੂਦ ਦੇ ਕੰਮ ਨਾਲ ਹਰ ਕੋਈ ਉਨ੍ਹਾਂ ਦਾ ਬਹੁਤ ਵੱਡਾ ਫੈਨ ਬਣ ਗਿਆ ਹੈ। ਅਜਿਹੇ ’ਚ ਸ਼ੋਅ ਦੇ ਹੋਰ ਦੋ ਜੱਜ ਅਤੇ ਮੁਕਾਬਲੇਬਾਜ਼ ਉਨ੍ਹਾਂ ਦੀ ਕੰਪਨੀ ਦਾ ਕਾਫ਼ੀ ਆਨੰਦ ਲੈਣ ਵਾਲੇ ਹਨ। ਸੋਨੂੰ ਸੂਦ ਆਉਣ ਵਾਲੇ ਐਪੀਸੋਡ ’ਚ ਦਿਖਾਈ ਦੇਣਗੇ। 


ਵੈਕਸੀਨ ਲਗਵਾਉਣ ਦੀ ਕੀਤੀ ਅਪੀਲ
ਉੱਧਰ ਮਾਧੁਰੀ ਦੀਕਸ਼ਿਤ ਨੇ ਕੋਰੋਨਾ ਵੈਕਸੀਨ ਦਾ ਦੂਜਾ ਟੀਕੇ ਲਗਵਾਉਂਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਨ੍ਹਾਂ ਨੇ ਮਾਸਕ ਲਗਾਇਆ ਹੋਇਆ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਮੈਂ ਅੱਜ ਦੂਜੀ ਖੁਰਾਕ ਲੈ ਲਈ ਹੈ। ਮੈਂ ਸਭ ਨੂੰ ਪ੍ਰਾਥਨਾ ਕਰਦੀ ਹਾਂ ਕਿ ਜਲਦ ਤੋਂ ਜਲਦ ਵੈਕਸੀਨ ਲਗਵਾ ਲਓ ਜਿਵੇਂ ਹੀ ਉਪਲੱਬਧ ਹੁੰਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਹੈਸ਼ਟੈਗ ‘ਸਟੇ ਹੋਮ ਸਟੇ ਸੇਫ ਵੀ ਲਿਖਿਆ ਹੈ’।


Aarti dhillon

Content Editor Aarti dhillon