ਮਾਧਵਨ ਦੀ ਫ਼ਿਲਮ ‘ਧੋਖਾ’ ਨੂੰ ਰਿਲੀਜ਼ ਤੋਂ ਪਹਿਲਾਂ ਮਿਲੀ ਜ਼ਬਰਦਸਤ ਐਡਵਾਂਸ ਬੁਕਿੰਗ, 23 ਸਤੰਬਰ ਨੂੰ ਹੋਵੇਗੀ ਰਿਲੀਜ਼
Thursday, Sep 22, 2022 - 03:36 PM (IST)
ਬਾਲੀਵੁੱਡ ਡੈਸਕ- ‘ਧੋਖਾ: ਰਾਉਂਡ ਡੀ ਕਾਰਨਰ’ ਰਾਸ਼ਟਰੀ ਫ਼ਿਲਮ ਦਿਵਸ ਯਾਨੀ 23 ਸਤੰਬਰ 2022 ਰਿਲੀਜ਼ ਹੋਣ ਵਾਲੀ ਹੈ। ਇਸ ਸਮੇਂ ਇਹ ਫ਼ਿਲਮ ਕਾਫ਼ੀ ਸੁਰਖੀਆਂ ’ਚ ਹੈ। ‘ਧੋਖਾ: ਰਾਉਂਡ ਡੀ ਕਾਰਨਰ’ ਕੁਕੀ ਗੁਲਾਟੀ ਵੱਲੋਂ ਨਿਰਦੇਸ਼ਤ ਅਤੇ ਟੀ-ਸੀਰੀਜ਼ ਵੱਲੋਂ ਨਿਰਮਿਤ ਇਕ ਕ੍ਰਾਈਮ ਥ੍ਰਿਲਰ ਫ਼ਿਲਮ ਹੈ। ਇਸ ਫ਼ਿਲਮ ਆਰ. ਮਾਧਵਨ, ਅਪਾਰਸ਼ਕਤੀ ਖੁਰਾਣਾ, ਦਰਸ਼ਨ ਕੁਮਾਰ ਅਤੇ ਖੁਸ਼ਾਲੀ ਕੁਮਾਰ ਦੀ ਫ਼ਿਲਮ ਹੈ।
ਇਹ ਵੀ ਪੜ੍ਹੋ : ‘ਡਬਲ XL’ ਟੀਜ਼ਰ ਰਿਲੀਜ਼, ਸੋਨਾਕਸ਼ੀ ਅਤੇ ਹੁਮਾ ਦੀਆਂ ਮਜ਼ਾਕੀਆ ਗੱਲਾਂ ਨੇ ਲੋਕਾਂ ਨੂੰ ਕਰ ਦਿੱਤਾ ਹੈਰਾਨ
ਇਹ ਫ਼ਿਲਮ ਖੁਸ਼ਾਲੀ ਕੁਮਾਰ ਦੀ ਡੈਬਿਊ ਫ਼ਿਲਮ ਹੈ। ਇਹ 23 ਸਤੰਬਰ ਨੂੰ ਆਰ ਬਾਲਕੀ ਦੀ ‘ਚੁਪ: ਰੀਵੇਂਜ ਆਫ਼ ਦਿ ਆਰਟਿਸਟ’ ਦੇ ਨਾਲ ਰਿਲੀਜ਼ ਹੋਵੇਗੀ, ਜਿਸ ’ਚ ਸੰਨੀ ਦਿਓਲ, ਦੁਲਕਰ ਸਲਮਾਨ, ਪੂਜਾ ਭੱਟ ਅਤੇ ਸ਼੍ਰੇਆ ਧਨਵੰਤਰੀ ਹਨ।
ਰਾਸ਼ਟਰੀ ਫ਼ਿਲਮ ਦਿਵਸ ਕਾਰਨ ਫ਼ਿਲਮ ‘ਧੋਖਾ: ਰਾਉਂਡ ਡੀ ਕਾਰਨਰ’ ਦੀ ਭਾਰੀ ਸੰਖਿਆ ’ਚ ਚੰਗੀ ਐਡਵਾਂਸ ਬੁਕਿੰਗ ਹੋ ਰਹੀ ਹੈ। ਜਿੱਥੇ ਸਿਰਫ਼ 75 ਰੁਪਏ ’ਚ ਫ਼ਿਲਮ ਦੇਖੀ ਜਾ ਸਕਦੀ ਹੈ। ਦੱਸ ਦੇਈਏ ਇਹ ਫ਼ਿਲਮ 23 ਸਤੰਬਰ ਯਾਨੀ ਕੱਲ ਤੱਕ ਹੀ 75 ਰੁਪਏ ’ਚ ਦੇਖ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਤੱਕ ਫ਼ਿਲਮ ਦੀਆਂ ਲਗਭਗ 25,000 ਟਿਕਟਾਂ ਬੁੱਕ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਜਾਹਨਵੀ ਦੀ ਰਵਾਇਤੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਗਲੈਮਰਸ ਅੰਦਾਜ਼ ’ਚ ਦਿੱਤੇ ਪੋਜ਼
ਐਡਵਾਂਸ ਬੁਕਿੰਗ ਹੋਣ ’ਤੇ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਨੂੰ ਪਹਿਲੇ ਦਿਨ ਚੰਗੀ ਓਪਨਿੰਗ ਮਿਲ ਸਕਦੀ ਹੈ। ਦੱਸ ਦੇਈਏ ਕਿ ਫ਼ਿਲਮ ‘ਧੋਕਾ: ਰਾਊਂਡ ਡੀ ਕਾਰਨਰ’ ’ਚ ਆਰ ਮਾਧਵਨ , ਅਪਾਰਸ਼ਕਤੀ ਖੁਰਾਣਾ, ਦਰਸ਼ਨ ਕੁਮਾਰ ਅਤੇ ਖੁਸ਼ਾਲੀ ਕੁਮਾਰ ਹਨ।