‘ਮਡਗਾਓਂ ਐਕਸਪ੍ਰੈਸ’ ਦਾ ਟ੍ਰੇਲਰ ਰਿਲੀਜ਼
Thursday, Mar 07, 2024 - 03:56 PM (IST)

ਮੁੰਬਈ (ਬਿਊਰੋ) - ਰਿਤੇਸ਼ ਸਿਧਵਾਨੀ ਤੇ ਫਰਹਾਨ ਅਖ਼ਤਰ ਦੀ ਐਕਸਲ ਐਂਟਰਟੇਨਮੈਂਟ ਨੇ ‘ਮਡਗਾਓਂ ਐਕਸਪ੍ਰੈਸ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਕੁਣਾਲ ਖੇਮੂ ਨੇ ਕੀਤਾ ਹੈ। ਫਿਲਮ ’ਚ ਦਿਵਯੇਂਦੂ, ਪ੍ਰਤੀਕ ਗਾਂਧੀ ਤੇ ਅਵਿਨਾਸ਼ ਤਿਵਾੜੀ ਨੂੰ ਇਕ ਨਵੇਂ ਅੰਦਾਜ਼ ’ਚ ਦਿਖਾਇਆ ਗਿਆ ਹੈ।
‘ਮਡਗਾਓਂ ਐਕਸਪ੍ਰੈਸ’ ਤਿੰਨ ਬਚਪਨ ਦੇ ਦੋਸਤਾਂ ਦੀ ਯਾਤਰਾ ਨੂੰ ਦਿਖਾਉਂਦੀ ਹੈ ਜੋ ਗੋਅਾ ਦੀ ਯਾਤਰਾ ’ਤੇ ਨਿਕਲਦੇ ਹਨ, ਜੋ ਪੂਰੀ ਆਫ਼-ਟ੍ਰੈਕ ਹੋ ਜਾਂਦੀ ਹੈ। ਫਿਲਮ ’ਚ ਨੋਰਾ ਫਤੇਹੀ, ਉਪੇਂਦਰ ਲਿਮਯੇ ਤੇ ਛਾਇਆ ਕਦਮ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਇਹ ਫਿਲਮ 22 ਮਾਰਚ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।