OMG : ਸਲਮਾਨ-ਕੈਟਰੀਨਾ ਦੀ ਵਧਦੀ ਨੇੜਤਾ ''ਤੇ ਲੂਲੀਆ ਨੇ ਕੀਤਾ React

Wednesday, Feb 10, 2016 - 12:47 PM (IST)

OMG : ਸਲਮਾਨ-ਕੈਟਰੀਨਾ ਦੀ ਵਧਦੀ ਨੇੜਤਾ ''ਤੇ ਲੂਲੀਆ ਨੇ ਕੀਤਾ React

ਨਵੀਂ ਦਿੱਲੀ : ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ''ਚ ਰਹਿੰਦੇ ਹਨ। ਇਸ ਵਾਰ ਉਹ ਆਪਣੀ ਸਾਬਕਾ ਗਰਲਫ੍ਰੈਂਡ ਕੈਟਰੀਨਾ ਕੈਫ ਨਾਲ ਵਧਦੀ ਨੇੜਤਾ ਕਾਰਨ ਚਰਚਾ ''ਚ ਹਨ ਪਰ ਕੋਈ ਅਜਿਹਾ ਵੀ ਹੈ, ਜਿਸ ਨੂੰ ਦੋਹਾਂ ਵਿਚਾਲੇ ਵਧਦੀ ਨੇੜਤਾ ਤੋਂ ਈਰਖਾ ਹੋ ਰਹੀ ਹੈ। ਇਹ ਕੋਈ ਹੋਰ ਨਹੀਂ, ਸਗੋਂ ਸਲਮਾਨ ਦੀ ਮੌਜੂਦਾ ਗਰਲਫ੍ਰੈਂਡ ਲੂਲੀਆ ਵੰਤੂਰ ਹੈ।
ਸਲਮਾਨ ਅਤੇ ਲੂਲੀਆ ਦੇ ਰਿਸ਼ਤੇ ਨੂੰ ਉਦੋਂ ਹਵਾ ਮਿਲੀ ਸੀ, ਜਦੋਂ ਉਹ ਉਨ੍ਹਾਂ ਦੇ ਜਨਮ ਦਿਨ ਦੀ ਪਾਰਟੀ ਅਤੇ ਫਾਰਮ ਹਾਊਸ ''ਤੇ ਵੀ ਨਜ਼ਰ ਆਈ ਸੀ ਅਤੇ ਹੁਣ ਸਲਮਾਨ-ਕੈਟ ਵਿਚ ਦੁਬਾਰਾ ਹੋ ਰਹੀ ਗੱਲਬਾਤ ਤੋਂ ਕੀ ਲੂਲੀਆ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਹੋਵੇਗੀ। ਫਿਲਹਾਲ ਅਜਿਹਾ ਕੁਝ ਨਹੀਂ ਹੋਇਆ।
ਅਸਲ ''ਚ ਇਕ ਵੈੱਬਸਾਈਟ ''ਚ ਛਪੀ ਖ਼ਬਰ ਅਨੁਸਾਰ ਲੂਲੀਆ ਨੂੰ ਕੈਟ ਅਤੇ ਸਲਮਾਨ ਦੀ ਦੋਸਤੀ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਹਾਲਾਂਕਿ ਲੂਲੀਆ ਤਾਂ ਸਲਮਾਨ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਲਈ ''ਸੁਲਤਾਨ'' ਦੇ ਸੈੱਟ ''ਤੇ ਨਾਲ ਰਹਿੰਦੀ ਹੈ ਅਤੇ ਉਨ੍ਹਾਂ ਤੋਂ ਹਿੰਦੀ ਵੀ ਸਿੱਖ ਰਹੀ ਹੈ। ਖੈਰ, ਸਲਮਾਨ-ਲੂਲੀਆ ਦੇ ਰਿਸ਼ਤੇ ਬਾਰੇ ਇਹ ਖ਼ਬਰ ਜਾਣ ਕੇ ਇੰਝ ਲੱਗਦੈ ਕਿ ਛੇਤੀ ਹੀ ਦੋਵੇਂ ਵਿਆਹ ਕਰਵਾ ਸਕਦੇ ਹਨ।


Related News